ਪਠਾਨਕੋਟ-ਪਪਰੋਲਾ ਰੇਲ ਬਹਾਲ

0
6

ਪਠਾਨਕੋਟ : ਕਾਂਗੜਾ ਵਾਦੀ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ, ਜਦੋਂ ਪਠਾਨਕੋਟ-ਬੈਜਨਾਥ-ਪਪਰੋਲਾ-ਜੋਗਿੰਦਰ ਨਗਰ ਨੈਰੋਗੇਜ ਰੇਲਵੇ ਸੈਕਸ਼ਨ ‘ਤੇ ਦੋ ਜੂਨ ਤੋਂ ਰੇਲ ਸੇਵਾ ਬਹਾਲ ਹੋ ਜਾਵੇਗੀ। ਪਠਾਨਕੋਟ ਤੋਂ ਸਵੇਰੇ ਪੰਜ ਵਜੇ ਚੱਲਣ ਵਾਲੀ ਗੱਡੀ ਦੁਪਹਿਰੇ ਪਪਰੋਲਾ ਪੁੱਜੇਗੀ, ਜਦਕਿ ਸਵੇਰੇ 7 ਵਜੇ ਚੱਲਣ ਵਾਲੀ ਗੱਡੀ ਬਾਅਦ ਦੁਪਹਿਰ 1.40 ਵਜੇ ਪਪਰੋਲਾ ਪੁੱਜੇਗੀ।
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਜੂਨ ਨੂੰ ਮੁੜ ਤੋਂ ਮੰਤਰੀ ਮੰਡਲ ਦੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ 1 ਜੂਨ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉੱਤੇ ਹੋਵੇਗੀ।
ਬਿੱਟੂ ਨੇ ਮੰਗੀ ਮੁਆਫੀ
ਅੰਮ੍ਰਿਤਸਰ : ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਨਗਰ ਕੌਂਸਲ ਚੋਣਾਂ ਦੌਰਾਨ ਐੱਸ ਸੀ ਭਾਈਚਾਰੇ ਬਾਰੇ ਕਹੇ ਗਏ ਕਥਿਤ ਇਤਰਾਜ਼ਯੋਗ ਸ਼ਬਦਾਂ ਲਈ ਇੱਥੇ ਭਾਈਚਾਰੇ, ਐੱਸ ਸੀ ਕਮਿਸ਼ਨ, ਵੱਖ-ਵੱਖ ਜਥੇਬੰਦੀਆਂ ਅਤੇ ਸੰਤਾਂ-ਮਹਾਂਪੁਰਸ਼ਾਂ ਕੋਲੋਂ ਜਨਤਕ ਤੌਰ ‘ਤੇ ਮੁਆਫੀ ਮੰਗੀ ਹੈ। ਜ਼ਰੂਰਤ ਪਈ ਤਾਂ ਉਹ ਐੱਸ ਸੀ ਕਮਿਸ਼ਨ ਅੱਗੇ ਪੱਖ ਰੱਖਣਗੇ ਅਤੇ ਮੁਆਫੀ ਮੰਗਣਗੇ।