ਚੰਡੀਗੜ੍ਹ (ਨ ਜ਼ ਸ)-ਸੋਮਵਾਰ ਵੱਡੇ ਫੇਰਬਦਲ ਤਹਿਤ ਅੰਮ੍ਰਿਤਸਰ ਦਿਹਾਤੀ ਦੇ ਐੱਸ ਐੱਸ ਪੀ ਸੁਹੈਲ ਕਾਸਿਮ ਮੀਰ ਸਣੇ 11 ਪੁਲਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ। ਧੰਨਪ੍ਰੀਤ ਕੌਰ ਦੀ ਥਾਂ ਸਤਿੰਦਰ ਸਿੰਘ ਨੂੰ ਜਲੰਧਰ ਦਾ ਪੁਲਸ ਕਮਿਸ਼ਨਰ ਲਗਾਇਆ ਗਿਆ ਹੈ। ਧੰਨਪ੍ਰੀਤ ਨੂੰ ਡਾਇਰੈਕਟਰ ਐੱਮ ਆਰ ਐੱਸ ਪੀ ਪੀ ਏ ਫਿਲੌਰ ਲਾਇਆ ਗਿਆ ਹੈ। ਪ੍ਰਗਿਆ ਜੈਨ ਨੂੰ ਐੱਸ ਐੱਸ ਪੀ ਫਰੀਦਕੋਟ ਤੋਂ ਬਦਲ ਕੇ ਏ ਆਈ ਜੀ ਲਾਅ ਐਂਡ ਆਰਡਰ ਪੰਜਾਬ ਬਣਾ ਦਿੱਤਾ ਗਿਆ ਹੈ। ਫਿਲੌਰ ਵਿਖੇ ਐੱਮ ਆਰ ਐੱਸ ਪੀ ਪੀ ਏ ਦੀ ਡਾਇਰੈਕਟਰ ਅਨੀਤਾ ਪੁੰਜ ਨੂੰ ਸਪੈਸ਼ਲ ਡੀ ਜੀ ਪੀ ਐੱਚ ਆਰ ਡੀ ਅਤੇ ਵੈਲਫੇਅਰ, ਪੰਜਾਬ (ਚੰਡੀਗੜ੍ਹ) ਲਗਾਇਆ ਗਿਆ ਹੈ। ਪ੍ਰਦੀਪ ਕੁਮਾਰ ਯਾਦਵ ਕੋਲ ਪਹਿਲਾਂ ਆਈ ਜੀ ਪੀ ਟੈਕਨੀਕਲ ਸਰਵਿਸਿਜ਼ ਦੇ ਨਾਲ-ਨਾਲ ਨਵੀਂ ਦਿੱਲੀ ਸਥਿਤ ਪੰਜਾਬ ਭਵਨ ਦੇ ਰੈਜ਼ੀਡੈਂਟ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੀ, ਪਰ ਹੁਣ ਉਨ੍ਹਾ ਨੂੰ ਸਿਰਫ ਆਈ ਜੀ ਪੀ ਟੈਕਨੀਕਲ ਸਰਵਿਸਿਜ਼ ਪੰਜਾਬ ਲਗਾਇਆ ਗਿਆ ਹੈ। ਵਿਵੇਕ ਸ਼ੀਲ ਸੋਨੀ ਡੀ ਆਈ ਜੀ ਬਾਰਡਰ ਰੇਂਜ ਅੰਮ੍ਰਿਤਸਰ ਦਾ ਕੰਮਕਾਜ ਦੇਖਣਗੇ। ਸੁਰਿੰਦਰਜੀਤ ਸਿੰਘ ਮੰਡ ਡੀ ਆਈ ਜੀ ਜੇਲ੍ਹਾਂ ਪੰਜਾਬ ਬਣ ਗਏ ਹਨ। ਕੰਵਲਦੀਪ ਸਿੰਘ ਨੂੰ ਡੀ ਆਈ ਜੀ ਲਾਅ ਐਂਡ ਆਰਡਰ ਪੰਜਾਬ ਦਾ ਚਾਰਜ ਦਿੱਤਾ ਗਿਆ ਹੈ। ਸੰਦੀਪ ਕੁਮਾਰ ਸ਼ਰਮਾ ਨੂੰ ਡੀ ਆਈ ਜੀ ਪੀ ਏ ਪੀ-ਟੂ ਜਲੰਧਰ ਬਣਾਇਆ ਗਿਆ ਹੈ। ਸੰਦੀਪ ਗੋਇਲ ਨੂੰ ਡੀ ਆਈ ਜੀ ਲੁਧਿਆਣਾ ਰੇਂਜ ਲਗਾਇਆ ਗਿਆ ਹੈ।




