ਜਲੰਧਰ (ਸ਼ੈਲੀ ਐਲਬਰਟ)
‘ਆਪ’ ਜਲੰਧਰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ 65 ਸਾਲ ਤੋਂ ਉਪਰ ਦੇ ਸੀਨੀਅਰ ਸਿਟੀਜ਼ਨਾਂ ਲਈ ਮੰਗਲਵਾਰ ਮੁਫ਼ਤ ਈ-ਰਿਕਸ਼ਾ ਸੇਵਾ ਸ਼ੁਰੂ ਕੀਤੀ। ਇਸ ਸੇਵਾ ਰਾਹੀਂ ਸੀਨੀਅਰ ਸਿਟੀਜ਼ਨ ਗੁਰਦੁਆਰਿਆਂ, ਮੰਦਰਾਂ, ਸਤਿਸੰਗ ਸਮਾਗਮਾਂ, ਸਮਾਜਕ ਪ੍ਰੋਗਰਾਮਾਂ, ਦਵਾਈਆਂ ਦੀ ਖਰੀਦਦਾਰੀ ਅਤੇ ਹੋਰ ਜ਼ਰੂਰੀ ਕੰਮਾਂ ਲਈ ਮੁਫ਼ਤ ਆਵਾਜਾਈ ਸਹੂਲਤ ਦਾ ਲਾਭ ਲੈ ਸਕਣਗੇ।ਇਸ ਉਪਰਾਲੇ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਸਨਮਾਨ ਨਾਲ ਸੁਤੰਤਰ ਅਤੇ ਸੁਖਾਲਾ ਜੀਵਨ ਜਿਊਣ ਵਿੱਚ ਸਹਾਇਤਾ ਕਰਨਾ ਹੈ।ਇਸ ਸੇਵਾ ਦਾ ਲਾਭ ਲੈਣ ਲਈ ਸੀਨੀਅਰ ਸਿਟੀਜ਼ਨ 0181-5018181 ਤੇ 89686-21277 ‘ਤੇ ਸੰਪਰਕ ਕਰ ਸਕਦੇ ਹਨ।





