ਭਿੰਦਾ ਦੀ ਮੌਤ ਬੋਹਾ–ਬੁਢਲਾਡਾ ਖੇਤਰ ਦੇ ਲੋਕਾਂ ਲਈ ਭਾਰੀ ਸਦਮਾ : ਅਰਸ਼ੀ

0
4

ਬੋਹਾ (ਨਿਰੰਜਣ ਬੋਹਾ)
ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਤਰਸੇਮ ਰਾਜ ਸੈਕਟਰੀ ਦੇ ਸਪੁੱਤਰ ਭੁਪਿੰਦਰ ਕੁਮਾਰ ਭਿੰਦਾ ਦੀ ਅੰਤਮ ਅਰਦਾਸ ਸਮੇਂ ਵੱਖ-ਵੱਖ ਸਿਆਸੀ ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ। ਭਾਰਤੀ ਕਮਿਊਨਿਸ਼ਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਭੁਪਿੰਦਰ ਕੁਮਾਰ ਭਿੰਦਾ ਦੀ ਜਵਾਨ ਉਮਰੇ ਹੋਈ ਮੌਤ ਨਾਲ ਸਿਰਫ ਉਸ ਦੇ ਪਰਵਾਰ ਨੂੰ ਹੀ ਨਹੀਂ, ਸਮੁੱਚੇ ਸਮਾਜ ਨੂੰ ਬਹੁਤ ਘਾਟਾ ਪਿਆ ਹੈ ਤੇ ਸਾਰਾ ਬੋਹਾ, ਬੁਢਲਾਡਾ ਖੇਤਰ ਸਦਮੇ ਵਿਚ ਡੁੱਬਿਆ ਹੋਇਆ ਹੈ। ਉਨ੍ਹਾ ਕਿਹਾ ਕਿ ਪੰਜਾਬ ਸੰਕਟ ਵਰਗੇ ਔਖੇ ਸਮੇਂ ਦੌਰਾਨ ਜਦੋਂ ਉਨ੍ਹਾ ਵੱਲੋਂ ਵਿਧਾਇਕ ਦੀ ਚੋਣ ਲੜੀ ਗਈ ਸੀ, ਭਿੰਦਾ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਵੀ ਉਨ੍ਹਾ ਦੀ ਚੋਣ ਮੁਹਿੰਮ ‘ਚ ਵੱਡਾ ਯੋਗਦਾਨ ਪਾਇਆ ਸੀ।ਉਨ੍ਹਾ ਕਿਹਾ ਕਿ ਭਿੰਦਾ ਵੱਲੋਂ ਕੀਤੀ ਖੁਦਕੁਸ਼ੀ ਵੱਡੇ ਸੁਆਲ ਛੱਡ ਗਈ ਹੈ, ਜਿਹਨਾਂ ਦੇ ਜਵਾਬ ਲੱਭਣੇ ਜ਼ਰੂਰੀ ਹਨ। ਸਾਬਕਾ ਵਿਧਾਇਕ ਤੇ ਭਾਜਪਾ ਦੇ ਆਗੂ ਮੰਗਤ ਰਾਮ ਬਾਂਸਲ ਨੇ ਕਿਹਾ ਕਿ ਉਨ੍ਹਾ ਵੱਲੋਂ ਸਿਹਤ ਵਿਭਾਗ ਵਿਚ ਇਮਾਨਦਾਰੀ ਨਾਲ ਨਿਭਾਈ ਡਿਊਟੀ ਕਾਰਨ ਅੱਜ ਸਾਰੇ ਇਲਾਕੇ ਦੇ ਲੋਕ ਨਮ ਅੱਖਾਂ ਨਾਲ ਉਨ੍ਹਾ ਨੂੰ ਯਾਦ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ, ਬਲਮ ਸਿੰਘ ਕਲੀਪੁਰ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਗਲਾ, ਹਰਪ੍ਰੀਤ ਸਿੰਘ ਪਿਆਰੀ, ਸੱਤਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ, ਕੁਲਵੰਤ ਸਿੰਘ ਕਿਸ਼ਨਗੜ੍ਹ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਜੈਨ, ਬਲਵਿੰਦਰ ਸਿੰਘ ਪਟਵਾਰੀ, ਅਮਰਿੰਦਰ ਸਿੰਘ ਕਾਕਾ, ਅਗਰਵਾਲ ਸਭਾ ਦੇ ਆਗੂ ਗਿਆਨ ਚੰਦ, ਸਵਰਨਜੀਤ ਸਿੰਘ ਦਲਿਓ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਵਕੀਲ ਚੰਦਨ ਗੁਪਤਾ, ਸੀਤਾ ਰਾਮ, ਮਲਕੀਤ ਮੰਦਰਾਂ, ਮਲਕੀਤ ਸਿੰਘ, ਜਗਦੀਸ਼ ਰਾਏ ਕੁਲਰੀਆਂ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸੁਖਪਾਲ ਸਿੰਘ ਹਾਕਮਵਾਲਾ ਆਦਿ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ।