ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਯੁੱਧਿਆ ‘ਚ ਸ੍ਰੀ ਰਾਮ ਮੰਦਰ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਛੋਟੇ-ਛੋਟੇ ਲੋਕਾਂ ਦੀ ਗ੍ਰਿਫ਼ਤਾਰੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੜ੍ਹਾਵਾ ਚੋਰੀ ਕਰਨ ਵਾਲੇ ਵੱਡੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਰਾਮ ਮੰਦਰ ਵਿੱਚ 200 ਕਰੋੜ ਰੁਪਏ ਦੀ ਚੋਰੀ ਹੋਈ ਅਤੇ ਬਰਾਮਦ ਸਿਰਫ਼ 80 ਲੱਖ ਰੁਪਏ ਹੋਏ, ਬਾਕੀ ਪੈਸਾ ਕਿੱਥੇ ਗਿਆ?
ਉਨ੍ਹਾ ਕਿਹਾ ਕਿ ਚੋਰੀ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਖੁੱਲ੍ਹੇਆਮ ਘੁੰਮ ਰਹੀਆਂ ਹਨ ਅਤੇ ਜਾਂਚ ਦੇ ਨਾਂਅ ‘ਤੇ ਸਿਰਫ਼ ਖਾਨਾਪੂਰਤੀ ਹੋ ਰਹੀ ਹੈ।ਕਿਸੇ ਪੈਸੇ ਗਿਣਨ ਵਾਲੇ ਜਾਂ ਕਿਸੇ ਛੋਟੇ ਜਿਹੇ ਚੌਕੀਦਾਰ ਨੂੰ ਫੜ ਲਿਆ ਗਿਆ ਹੈ। ਜਿਨ੍ਹਾਂ ਅੱਠ ਲੋਕਾਂ ਨੂੰ ਫੜਿਆ ਗਿਆ ਹੈ, ਉਹ ਬਹੁਤ ਛੋਟੇ ਪੱਧਰ ਦੇ ਹਨ।ਇੱਕ ਦੋਸ਼ ਇਹ ਵੀ ਹੈ ਕਿ 200 ਕਰੋੜ ਰੁਪਏ ਦੀ ਨਕਦੀ ਚੋਰੀ ਹੋਈ ਹੈ, ਪਰ ਇਨ੍ਹਾਂ ਅੱਠ ਲੋਕਾਂ ਤੋਂ ਕੇਵਲ 80 ਲੱਖ ਰੁਪਏ ਦੀ ਹੀ ਰਿਕਵਰੀ ਹੋਈ ਹੈ, ਬਾਕੀ ਦਾ ਪੈਸਾ ਕਿੱਥੇ ਗਿਆ?



