ਜਰਮਨੀ ਦੇ ਸ਼ਹਿਰ ਸਟੇਡ ‘ਚ ਗੋਲੀਬਾਰੀ, 5 ਮੌਤਾਂ

0
8

ਬਰਲਿਨ (ਨ ਜ਼ ਸ)-ਜਰਮਨੀ ਦੇ ਉੱਤਰੀ ਸ਼ਹਿਰ ਸਟੇਡ ਵਿੱਚ ਸੋਮਵਾਰ ਗੋਲੀਬਾਰੀ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਮੁੱਖ ਸ਼ੱਕੀ ਸ਼ੂਟਰ ਦੱਸਿਆ ਜਾ ਰਿਹਾ ਹੈ।
ਪੁਲਸ ਬੁਲਾਰੇ ਨੇ ਦੱਸਿਆ ਕਿ ਦੂਜੇ ਵਿਅਕਤੀ ਦੀ ਭੂਮਿਕਾ ਬਾਰੇ ਅਜੇ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਸਾਰੇ ਬਾਲਗ ਸਨ, ਜਦਕਿ ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੀ ਸਹੀ ਗਿਣਤੀ ਬਾਰੇ ਅਜੇ ਸਪੱਸ਼ਟ ਜਾਣਕਾਰੀ ਉਪਲਬਧ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਟੇਡ ਸ਼ਹਿਰ ਹੈਮਬਰਗ ਦੇ ਪੱਛਮ ਵਿੱਚ ਸਥਿਤ ਹੈ ਅਤੇ ਇੱਥੋਂ ਦੀ ਆਬਾਦੀ ਲਗਪਗ 50,000 ਹੈ।