ਚਰਿੱਤਰ ‘ਤੇ ਸ਼ੱਕ ਦੇ ਚਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ

0
10

ਮਾਨਸਾ (ਰੀਤਵਾਲ)
ਚਰਿੱਤਰ ‘ਤੇ ਸ਼ੱਕ ਦੇ ਚਲਦਿਆਂ ਜ਼ਿਲੇ ਦੇ ਪਿੰਡ ਠੂਠਿਆਂ ਵਾਲੀ ਚ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ 26 ਸਾਲਾ ਸਿਮਰਜੀਤ ਕੌਰ, ਜੋ ਕਰੀਬ 8 ਮਹੀਨੇ ਦੀ ਗਰਭਵਤੀ ਸੀ, ਦਾ ਉਸ ਦੇ ਪਤੀ ਵੱਲੋਂ ਕਥਿਤ ਤੌਰ ‘ਤੇ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ।ਸਿਮਰਜੀਤ ਕੌਰ ਅਤੇ ਉਸ ਦੇ ਪਤੀ ਨੇ ਕੁੱਝ ਸਮਾਂ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ।ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਪਹਿਲਾਂ ਨੌਜਵਾਨ ਪ੍ਰੇਮੀ ਬਣ ਕੇ ਉਸ ਨਾਲ ਮੋਬਾਇਲ ‘ਤੇ ਲਗਾਤਾਰ ਚੈਟ ਕਰਦਾ ਰਿਹਾ ਅਤੇ ਵਿਆਹ ਲਈ ਮਨਾਇਆ ਪਰ ਵਿਆਹ ਤੋਂ ਬਾਅਦ ਹਾਲਾਤ ਬਦਲ ਗਏ।ਪਤੀ ਨੇ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਘਰ ‘ਚ ਅਕਸਰ ਤਕਰਾਰ ਅਤੇ ਝਗੜੇ ਹੁੰਦੇ ਰਹਿੰਦੇ ਸਨ।ਸ਼ਨੀਵਾਰ ਨੂੰ ਦੋਵਾਂ ਵਿਚਕਾਰ ਹੋਏ ਵਿਵਾਦ ਨੇ ਖੂਨੀ ਰੂਪ ਧਾਰ ਲਿਆ।
ਦੋਸ਼ ਹੈ ਕਿ ਗੁੱਸੇ ‘ਚ ਆਏ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਗਲਾ ਵੱਢ ਦਿੱਤਾ।ਇਸ ਦਰਦਨਾਕ ਘਟਨਾ ‘ਚ ਗਰਭ ਵਿੱਚ ਪਲ ਰਹੇ 8 ਮਹੀਨੇ ਦੇ ਬੱਚੇ ਦੀ ਵੀ ਜਾਨ ਚਲੀ ਗਈ।