ਰਜਿਸਟਰੀ ਭਾਸ਼ਾ ‘ਚੋਂ ਉਰਦੂ-ਫਾਰਸੀ ਦੇ 35 ਸ਼ਬਦ ਬਦਲੇ

0
7

ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਆਪਣੀ ਜ਼ਮੀਨ ਅਤੇ ਹੋਰ ਸੰਪਤੀ ਦੀ ਖਰੀਦ-ਵੇਚ ਸਮੇਂ ਰਜਿਸਟਰੇਸ਼ਨ ਕਰਾਉਣ ਲਈ ਵਰਤੇ ਜਾਂਦੇ 35 ਔਖੇ ਸ਼ਬਦਾਂ ਤੋਂ ਹੁਣ ਛੁਟਕਾਰਾ ਮਿਲ ਜਾਵੇਗਾ। ਇਨ੍ਹਾਂ ਸ਼ਬਦਾਂ ਵਿੱਚੋਂ ਬਹੁਤੇ ਸ਼ਬਦ ਉਰਦੂ ਅਤੇ ਫਾਰਸੀ ਨਾਲ ਸੰਬੰਧਤ ਸਨ, ਜਿਹੜੇ ਕਿ ਸਦੀਆਂ ਤੋਂ ਚਲੇ ਆ ਰਹੇ ਸਨ। ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲ ਵਿਭਾਗ ਵਿੱਚ ਵਰਤੇ ਜਾਂਦੇ ਇਹਨਾਂ ਔਖੇ ਸ਼ਬਦਾਂ ਦੀ ਥਾਂ ਸੌਖੇ ਸ਼ਬਦ ਲਿਆਉਣ ਦਾ ਨਿਰਦੇਸ਼ ਦਿੱਤਾ ਸੀ। ਇਸੇ ਆਧਾਰ ‘ਤੇ ਮਾਲ ਅਤੇ ਪੁਨਰਵਾਸ ਵਿਭਾਗ ਵੱਲੋਂ ਇੱਕ ਕਮੇਟੀ ਦਾ ਗਠਿਤ ਕੀਤਾ ਗਿਆ ਸੀ। ਕਮੇਟੀ ਵੱਲੋਂ ਸੰਪਤੀ ਦੀ ਰਜਿਸਟਰੇਸ਼ਨ ਦੀ ਭਾਸ਼ਾ ਨੂੰ ਸੁਖਾਲਾ ਬਣਾਉਣ ਲਈ ਪੁਰਾਣੇ 35 ਔਖੇ ਸ਼ਬਦ ਦੀ ਥਾਂ ਨਵੇਂ ਸੌਖੇ 35 ਸ਼ਬਦਾਂ ਦੀ ਸਿਫਾਰਸ਼ ਕੀਤੀ ਗਈ ਸੀ। ਔਖੇ ਸ਼ਬਦਾਂ ਦੀ ਥਾਂ ਬਦਲੇ ਨਵੇਂ ਸੌਖੇ ਸ਼ਬਦ :
ਅਸਲ ਸ਼ਬਦ ਨਵਾਂ ਸ਼ਬਦ
ਉਜਰ   ਇਤਰਾਜ਼
ਉਜਰਤ   ਫ਼ੀਸ
ਅਰਾਜੀ   ਜ਼ਮੀਨ
ਸਾਕਿਨ   ਵਸਨੀਕ
ਸਾਕਿਨ ਦੇਹ   ਪਿੰਡ ਦਾ ਵਸਨੀਕ
ਹਸਬ ਜ਼ਾਬਤਾ   ਕਾਨੂੰਨ ਅਨੁਸਾਰ
ਹਿੱਬਾ   ਦਾਨ
ਕੈਫ਼ੀਅਤ   ਵਿਸ਼ੇਸ਼ ਕਥਨ
ਗੈਰ-ਮਜਰੂਆ   ਅਣਵਾਹਿਆ ਖੇਤ
ਗਰਿੰਦਾ   ਲੈਣ ਵਾਲਾ
ਜ਼ਰ   ਰਕਮ
ਤਾਬੋ   ਅਨੁਸਾਰ
ਤਕਾਵੀ   ਖੇਤੀ ਕਰਜ਼ਾ
ਤਰਮੀਮ   ਸੋਧ
ਤਸੱਬਰ   ਮੰਨ ਲੈਣਾ
ਤਲਬਾਨਾ   ਖ਼ਰਚਾ
ਦੇਹ   ਪਿੰਡ
ਦਾਖਲ ਖਾਰਜ   ਇੰਤਕਾਲ
ਹੱਕ ਉਲ ਰਹਿਨ   ਗਹਿਣ ਸੰਪਤੀ
ਫੌਤ   ਮੌਤ
ਫਰਦ   ਨਕਲ ਜਮ੍ਹਾਂਬੰਦੀ
ਫਰੀਕ   ਧਿਰ
ਫਰੀਕ ਅੱਵਲ   ਪਹਿਲੀ ਧਿਰ
ਫਰੀਕ ਦੋਮ   ਦੂਜੀ ਧਿਰ
ਬਦਸਤੂਰ   ਪਹਿਲਾਂ ਦੀ ਤਰ੍ਹਾਂ
ਬੈਨਾਮਾ   ਵਿਕਰੀ ਨਾਮਾ
ਬਜਰੀਆ   ਰਾਹੀਂ
ਬਾਇਆ   ਵੇਚਣ ਵਾਲਾ
ਮਖ਼ਸੂਸ   ਖਾਸ
ਮੁਸ਼ਤਰਕਾ   ਸਾਂਝਾ
ਮੁੰਤਕਿਲ   ਤਬਦੀਲ
ਮਜ਼ਕੂਰ   ਉਪਰੋਕਤ
ਮਨਸੂਖ ਕਰਨਾ   ਰੱਦ ਕਰਨਾ
ਮੁਸ਼ਤਰੀ   ਖਰੀਦਦਾਰ
ਮੁਰਤਹਿਨ   ਗਹਿਣਕਾਰ