ਹੈਮਿਲਟਨ ‘ਚ ਪੰਜਾਬ ਦੇ 29 ਸਾਲਾ ਨੌਜਵਾਨ ਦੀ ਮੌਤ

0
13

ਹੈਮਿਲਟਨ : ਪੁਲਸ ਨੇ ਬੁੱਧਵਾਰ ਸਟੋਨੀ ਕਰੀਕ ਵਿੱਚ ਇੱਕ ਨਾਲੀ ਵਿੱਚੋਂ ਮਿਲੀ ਲਾਸ਼ ਦੀ ਪਛਾਣ ਤਰਨਪ੍ਰੀਤ ਸਿੰਘ ਸਿੱਧੂ ਵਜੋਂ ਕੀਤੀ ਹੈ। 29 ਸਾਲਾ ਸਿੱਧੂ 2022 ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ ਅਤੇ ਬਰੈਂਪਟਨ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਉਹ ਹੈਲੀਫੈਕਸ ਵਿੱਚ ਵੀ ਰਹਿ ਚੁੱਕਾ ਸੀ। ਪੁਲਸ ਦਾ ਕਹਿਣਾ ਹੈ ਕਿ ਸਿੱਧੂ ਦੀ ਮੌਤ ਉਸ ਥਾਂ ‘ਤੇ ਨਹੀਂ ਹੋਈ, ਜਿੱਥੇ ਉਸ ਦੀ ਲਾਸ਼ ਮਿਲੀ ਸੀ। ਜਾਂਚ ਜਾਰੀ ਹੋਣ ਕਾਰਨ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਹੈਮਿਲਟਨ ਪੁਲਸ ਦੇ ਜਾਸੂਸ ਪੀਲ ਰਿਜਨਲ ਪੁਲੀਸ ਨਾਲ ਮਿਲ ਕੇ ਕੰਮ ਕਰ ਰਹੇ ਹਨ। ਜਾਂਚਕਰਤਾਵਾਂ ਨੇ ਇਲਾਕੇ ਵਿੱਚ ਤਲਾਸ਼ੀ ਲਈ ਹੈ ਅਤੇ ਉਹ ਸੀ ਸੀ ਟੀ ਵੀ ਫੁਟੇਜ਼ ਅਤੇ ਡਿਜੀਟਲ ਸਬੂਤਾਂ ਦੀ ਸਮੀਖਿਆ ਕਰ ਰਹੇ ਹਨ।