ਨਵੀਂ ਦਿੱਲੀ : ਕੇਰਲ, ਮਨੀਪੁਰ ਤੇ ਮੇਘਾਲਿਆ ਨੇ ਸੋਮਵਾਰ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ, ਤਾਂ ਜੋ ਵਿਦਿਆਰਥੀ ਮੌਜੂਦਾ ਚੈਂਪੀਅਨ ਅਰਜਨਟੀਨਾ ਅਤੇ ਸਪੇਨ ਵਿਚਕਾਰ ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਦੇਖ ਸਕਣ। ਫਾਈਨਲ ਸੋਮਵਾਰ ਨੂੰ 12.30 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਵੇਗਾ ਤੇ ਤਕਰੀਬਨ ਢਾਈ ਵਜੇ ਤੱਕ ਚੱਲਣ ਦੀ ਉਮੀਦ ਹੈ।
ਇਹ ਫੈਸਲਾ ਵਿਦਿਆਰਥੀਆਂ ਦੀ ਬੇਨਤੀ ‘ਤੇ ਕੀਤਾ ਗਿਆ ਹੈ, ਜਿਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਦੇਰ ਤੱਕ ਮੈਚ ਵੇਖਣ ਕਾਰਨ ਸਵੇਰੇ ਕਲਾਸਾਂ ਵਿੱਚ ਜਾਣ ਦੀ ਚਿੰਤਾ ਸਤਾ ਰਹੀ ਹੈ।




