20 ਨਕਲਚੀ ਹਿਰਾਸਤ ‘ਚ

0
11

ਫਰੀਦਕੋਟ : ਪੰਜਾਬ ਦੇ ਵੱਕਾਰੀ ਸਰਕਾਰੀ ਇਮਤਿਹਾਨਾਂ ਵਿੱਚ ਨਕਲ ਕਰਵਾਉਣ ਵਾਲੇ ਇੱਕ ਵੱਡੇ ਗੈਂਗ ਦਾ ਪਰਦਾਫ਼ਾਸ਼ ਹੋਇਆ ਹੈ। ਐਤਵਾਰ ਨੂੰ ਇੱਥੇ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਇਮਤਿਹਾਨ ਲਿਆ ਜਾ ਰਿਹਾ ਸੀ, ਜਿਸ ਵਿੱਚ ਕਰੀਬ 40 ਹਜ਼ਾਰ ਉਮੀਦਵਾਰ ਪੇਪਰ ਦੇਣ ਲਈ ਪਹੁੰਚੇ ਹੋਏ ਸਨ। ਇਸੇ ਦੌਰਾਨ ਗੁਪਤ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਫਰੀਦਕੋਟ ਅਤੇ ਕੋਟਕਪੂਰਾ ਦੇ ਪ੍ਰੀਖਿਆ ਕੇਂਦਰਾਂ ਵਿੱਚੋਂ ਨਕਲ ਮਾਰਦੇ 20 ਵਿਦਿਆਰਥੀ ਫੜੇ ਗਏ ਹਨ। ਫੜੇ ਗਏ ਵਿਦਿਆਰਥੀਆਂ ਕੋਲੋਂ ਬੇਹੱਦ ਬਰੀਕ ਇਲੈਕਟਰਾਨਿਕ ਡਿਵਾਈਸ ਬਰਾਮਦ ਹੋਏ ਹਨ, ਜਿਨ੍ਹਾਂ ਰਾਹੀਂ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਬੈਠੇ ਗੈਂਗ ਦਾ ਮੈਂਬਰ ਉਨ੍ਹਾਂ ਨੂੰ ਪੇਪਰ ਹੱਲ ਕਰਵਾ ਰਿਹਾ ਸੀ।
ਗੁਪਤ ਸੂਚਨਾ ਦੇ ਆਧਾਰ ‘ਤੇ ਕੁੱਲ 10 ਪ੍ਰੀਖਿਆ ਸੈਂਟਰਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ । ਇਸ ਗੈਂਗ ਨੇ 200 ਤੋਂ ਵੱਧ ਵਿਦਿਆਰਥੀਆਂ ਨੂੰ ਇਹ ਡਿਵਾਈਸ ਵੰਡੇ ਹੋਏ ਸਨ, ਪਰ ਚਲਦੇ ਇਮਤਿਹਾਨ ਦੌਰਾਨ ਇਸ ਪੂਰੇ ਗੋਰਖਧੰਦੇ ਦਾ ਪਰਦਾਫ਼ਾਸ਼ ਹੋ ਗਿਆ।