ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ‘ਚ ਅੱਜ ਛੁੱਟੀ

0
14

ਨਵਾਂਸ਼ਹਿਰ/ਬਲਾਚੌਰ/ਬੰਗਾ (ਲਾਡੀ/ਬੈਂਸ/ਕਲੇਰ)-ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ‘ਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ 11 ਸਤੰਬਰ ਨੂੰ ਜ਼ਿਲ੍ਹੇ ਦੇ ਸਮੂਹ ਸਰਕਾਰੀ, ਅਰਧ-ਸਰਕਾਰੀ ਦਫ਼ਤਰਾਂ ਅਤੇ ਸਮੂਹ ਵਿਦਿਅਕ ਅਦਾਰਿਆਂ (ਸਰਕਾਰੀ ਅਤੇ ਗੈਰ-ਸਰਕਾਰੀ) ਵਿੱਚ ਛੁੱਟੀ ਘੋਸ਼ਿਤ ਕੀਤੀ ਗਈ ਹੈ।9 ਤੋਂ 11 ਸਤੰਬਰ ਤੱਕ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਮਨਾਈ ਜਾ ਰਹੀ ਹੈ। ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਦੀ ਪ੍ਰਵਾਨਗੀ ਨਾਲ 11 ਸਤੰਬਰ ਦੀ ਛੁੱਟੀ ਐਲਾਨੀ ਗਈ ਹੈ।
ਭਾਰਤ ਨੇ ਪਾਕਿਸਤਾਨ ਨੂੰ 19 ਗੋਲਾਂ ਨਾਲ ਹਰਾਇਆ
ਮੋਕੀ (ਚੀਨ) : ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਹਾਕੀ ਟੀਮ ਵੀਰਵਾਰ ਜੂਨੀਅਰ ਏਸ਼ੀਆ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪੁੱਜੀ। ਭਾਰਤ ਨੇ ਪਹਿਲੇ ਹਾਫ ਵਿੱਚ 10 ਅਤੇ ਦੂਜੇ ਹਾਫ ਵਿੱਚ 9 ਗੋਲ ਕੀਤੇ। ਭਾਰਤ ਲਈ ਪੂਜਾ ਮਲਿਕ ਨੇ ਹੈਟ੍ਰਿਕ ਬਣਾਈ। ਸਾਨਿਕਾ ਚੰਦਰਕਾਂਤ ਮਾਨੇ, ਮਧੂ ਸਿਦਾਰ, ਰੋਸ਼ਨੀ ਆਇੰਦ ਤੇ ਸੁਪ੍ਰੀਆ ਨੇ ਦੋ-ਦੋ, ਜਦਕਿ ਪੂਜਾ ਸਾਹੂ, ਤਨੂਸ਼੍ਰੀ ਦਿਨੇਸ਼ ਕੱਦ, ਸੁਖਵੀਰ ਕੌਰ, ਗੀਤਾ ਯਾਦਵ, ਤਨੂਜਾ ਟੋਪੋ, ਪੂਰਨਿਮਾ ਯਾਦਵ, ਕ੍ਰਿਸ਼ਨਾ ਸ਼ਰਮਾ ਤੇ ਬਿਨੀਮਾ ਧਨ ਨੇ ਇੱਕ-ਇੱਕ ਗੋਲ ਕੀਤੇ।
ਗੁਲਜ਼ਾਰ ਮਾਮਲੇ ‘ਚ ਇੱਕ ਹੋਰ ਟਵਿੱਸਟ
ਸੰਗਰੂਰ : ਪਿੰਡ ਤੂਰ ਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਮਾਮਲੇ ਵਿੱਚ ਵੀਰਵਾਰ ਨਵਾਂ ਮੋੜ ਆ ਗਿਆ, ਜਦੋਂ ਮ੍ਰਿਤਕ ਮਜ਼ਦੂਰ ਦੇ ਪਰਵਾਰ ਨੇ ਇੱਕ ਵੀਡੀਓ ‘ਚ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਉਨ੍ਹਾਂ ‘ਤੇ ਭਾਰੀ ਦਬਾਅ ਬਣਾਇਆ, ਜਿਸ ਦੇ ਵਜੋਂ ਉਨ੍ਹਾਂ ਨੂੰ ਸਸਕਾਰ ਕਰਨਾ ਪਿਆ। ਜਿੰਨਾ ਸਮਾਂ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਮ੍ਰਿਤਕ ਦੇ ਨਾ ਫੁੱਲ ਚੁਗੇ ਜਾਣਗੇ ਅਤੇ ਨਾ ਹੀ ਭੋਗ ਸਮਾਗਮ ਕੀਤੇ ਜਾਣਗੇ। ਪਰਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਗੁੰਮਰਾਹ ਕਰਕੇ ਧੱਕੇ ਨਾਲ ਸਸਕਾਰ ਕਰਾਇਆ ਹੈ।