ਕਿਰਤ ਸ਼ਕਤੀ ਸਭ ਤੋਂ ਤਾਕਤਵਰ, ਕਿਰਤੀਆਂ ਦੀ ਜਿੱਤ ਅਟੱਲ : ਵਿਦਿਆ ਸਾਗਰ ਗਿਰੀ

0
6

ਚੰਡੀਗੜ੍ਹ (ਗਿਆਨ ਸੈਦਪੁਰੀ) : ”ਕਿਰਤ ਸ਼ਕਤੀ ਸਭ ਤੋਂ ਤਾਕਤਵਾਰ ਹੈ, ਇਸ ਅੱਗੇ ਹੋਰ ਸਾਰੀਆਂ ਤਾਕਤਾਂ ਆਤਮ ਸਮਰਪਣ ਕਰ ਜਾਂਦੀਆਂ ਹਨ¢ ਪੰਜਾਬ ਦੀ ਧਰਤੀ ‘ਪਗੜੀ ਸੰਭਾਲ ਜੱਟਾ’ ਤੇ ਗਦਰੀ ਬਾਬਿਆਂ ਦੇ ਮਹਾਨ ਅੰਦੋਲਨ ਦੀ ਗਵਾਹ ਹੈ¢ ਅੰਦੋਲਨਾਂ ਦੀ ਧਰਤੀ ਉੱਤੇ ਕਿਰਤੀ ਵਰਗ ਦੀ ਜਿੱਤ ਅਟੱਲ ਹੈ |” ਮੁਕਤ ਵਿਚਾਰਾਂ ਦਾ ਪ੍ਰਗਟਾਵਾ ਏਟਕ ਦੇ ਕÏਮੀ ਮੀਤ ਪ੍ਰਧਾਨ ਵਿੱਦਿਆ ਸਾਗਰ ਗਿਰੀ ਨੇ ਕੀਤਾ¢ ਉਹ ਇੱਥੋਂ ਦੇ ਕਨਵੈਨਸ਼ਨ ਸੈਂਟਰ ਵਿਖੇ 28 ਅਤੇ 29 ਅਕਤੂਬਰ ਨੂੰ ਹੋ ਰਹੀ ਪੰਜਾਬ ਸਟੇਟ ਕਮੇਟੀ ਏਟਕ ਦੀ 21ਵੀਂ ਸੂਬਾ ਕਾਨਫਰੰਸ ਦਾ ਉਦਘਾਟਨ ਕਰਨ ਮÏਕੇ ਡੈਲੀਗੇਟਾਂ ਨੂੰ ਸੰਬੋਧਨ ਕਰ ਰਹੇ ਸਨ¢ ਉਹਨਾ ਕਿਹਾ ਕਿ ਅੱਜ ਜਿੱਥੇ ਪੂੰਜੀਵਾਦ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਉੱਥੇ ਕਿਰਤੀ ਵਰਗ ਅੱਗੇ ਵੱਡੀਆਂ ਚੁਣÏਤੀਆਂ ਹਨ¢ ਅੱਜ ਤਕਨੀਕ ਦਾ ਮਾਲਕ ਦੁਨੀਆ ‘ਤੇ ਕਾਬਜ਼ ਹੈ¢ ਮਸ਼ੀਨ ਮਜ਼ਦੂਰ ਨੂੰ ਵਿਹਲਾ ਕਰ ਰਹੀ ਹੈ¢ ਜਦੋਂ ਪੂੰਜੀਪਤੀ ਮਜ਼ਦੂਰ ਨੂੰ ਰੋਜ਼ਗਾਰ ਦੇਣ ਦੀ ਗੱਲ ਕਰਦਾ ਹੈ, ਤਾਂ ਉਹ ਛਲਾਵਾ ਕਰ ਰਿਹਾ ਹੁੰਦਾ ਹੈ¢ ਇਹਨਾਂ ਚੁਣÏਤੀਆਂ ਭਰਪੂਰ ਸਮਿਆਂ ਅੰਦਰ ਵਿਚਾਰਕ ਤੇ ਆਰਥਿਕ ਖੇਤਰ ਵਿੱਚ ਮਜ਼ਦੂਰ ਵਰਗ ਨੂੰ ਚੇਤਨ ਹੋਣਾ ਪਵੇਗਾ¢ ਮਜ਼ਦੂਰ ਜਥੇਬੰਦੀਆਂ ਦੀ ਹੋਂਦ ਦਾ ਮਸਲਾ ਹੈ¢ ਕਿਸੇ ਕਿਸਮ ਦੀ ਨਿਰਾਸ਼ਤਾ ਦੀ ਲੋੜ ਨਹੀਂ ਹੈ, ਇਹ ਸਭ ਮਜ਼ਦੂਰ ਮੋਢਿਆਂ ਨੇ ਹੀ ਹੱਲ ਕਰਨਾ ਹੈ¢ ਅਜਿਹੇ ਸਮੇਂ ਵਰਗ ਦਿ੍ਸ਼ਟੀਕੋਣ ਦੀ ਵੱਡੀ ਲੋੜ ਹੈ¢ ਇਸ ਦਿ੍ਸ਼ਟੀਕੋਣ ਨਾਲ ਹੀ ਦੋਸਤ ਤੇ ਦੁਸ਼ਮਣ ਦੀ ਪਛਾਣ ਹੋ ਸਕਦੀ ਹੈ¢ ਗਿਰੀ ਨੇ ਰਮਾਇਣ ਦੇ ਹਵਾਲੇ ਨਾਲ ਕਿਹਾ ਕਿ ਹਨੂੰਮਾਨ ਬੜਾ ਸ਼ਕਤੀਸ਼ਾਲੀ ਸੀ, ਪਰ ਉਸ ਨੂੰ ਉਸ ਦੀ ਸ਼ਕਤੀ ਦਾ ਅਹਿਸਾਸ ਕਰਵਾਉਣਾ ਪੈਂਦਾ ਸੀ¢ ਇਸੇ ਤਰ੍ਹਾਂ ਮਜ਼ਦੂਰ ਅੰਦਰ ਅਥਾਹ ਸ਼ਕਤੀ ਹੈ, ਲੋੜ ਹੈ, ਉਸ ਦੀ ਸ਼ਕਤੀ ਦਾ ਅਹਿਸਾਸ ਕਰਵਾਉਣ ਦੀ¢ ਉਹਨਾ ਕਿਹਾ ਕਿ ਪੂੰਜੀਵਾਦ ਬਹੁਤ ਹਮਲਾਵਰ ਹੈ, ਪਰ ਨਾਲ ਹੀ ਆਪਣੇ ਆਖਰੀ ਸਾਹ ਵੀ ਗਿਣ ਰਿਹਾ ਹੈ¢ ਦੂਸਰੇ ਪਾਸੇ ਮਜ਼ਦੂਰ ਵਰਗ ਸਮਾਜ ਦੀ ਸੰਚਾਲਕ ਹੈ¢ ਇਸ ਲਈ ਇਹ ਕਦੇ ਹਾਰਿਆ ਨਹੀਂ, ਹਾਰੇਗਾ ਵੀ ਨਹੀਂ¢ ਇਸ ਮÏਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕÏਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਏਟਕ ਨੂੰ ਵਧਾਈ ਦੇਣ ਦੇ ਸਬੱਬ ਨਾਲ ਬੇਹੱਦ ਮੁੱਲਵਾਨ ਵਿਚਾਰ ਪੇਸ਼ ਕੀਤੇ¢ ਉਹਨਾ ਕਿਹਾ ਕਿ ਮਜ਼ਦੂਰ ਜਿੱਥੇ ਲੋਕਾਂ ਦਾ ਢਿੱਡ ਭਰਦਾ ਹੈ, ਉੱਥੇ ਉਹ ਕਿਰਤ ਦਾ ਸ਼ਾਨਦਾਰ ਸੱਭਿਆਚਾਰ ਵੀ ਸਿਰਜਦਾ ਹੈ¢ ਦੂਸਰੇ ਪਾਸੇ ਸਰਮਾਏਦਾਰੀ ਦੋ ਤਰ੍ਹਾਂ ਦੇ ‘ਪਸ਼ੂ’ ਪੈਦਾ ਕਰਦੀ ਹੈ¢ ਉਹਨਾ ਮਾਰਕਸ ਦੇ ਹਵਾਲੇ ਨਾਲ ਕਿਹਾ ਕਿ ਸਰਮਾਏਦਾਰੀ ਮਨੁੱਖ ਨੂੰ ਡਰਾਉਂਦੀ ਹੈ¢ ਡਰਿਆ ਹੋਇਆ ਮਨੁੱਖ ਵੀ ਪਸ਼ੂਆਂ ਵਾਂਗ ਵਿਹਾਰ ਕਰਨ ਲੱਗ ਪੈਂਦਾ ਹੈ¢ ਅੰਨ੍ਹੀ ਲੁੱਟ ਕਰਦਿਆਂ ਸਰਮਾਏਦਾਰ ਖਾਣ-ਪੀਣ ਦਾ ਵਰਤਾਰਾ ਵੀ ਪਸ਼ੂਆਂ ਵਾਂਗ ਕਰਦਾ ਹੈ¢ ਇਸ ਦÏਰ ਵਿੱਚ ਸਰਮਾਏਦਾਰ ਦੁਨੀਆ ਦੇ ਕੁਦਰਤੀ ਸਰੋਤ ਹੀ ਨਹੀਂ ਲੁੱਟ ਰਹੇ, ਸਗੋਂ ਕਿਰਤ ਵੀ ਲੁੱਟੀ ਜਾ ਰਹੀ ਹੈ¢ ‘ਪੈਦਾਵਾਰ ਮਨੁੱਖੀ ਹੱਥਾਂ ਤੋਂ ਬਗੈਰ’ ਦਾ ਨਾਅਰਾ ਦਿੱਤਾ ਜਾ ਰਿਹਾ ਹੈ¢ ਰੋਬੋਟ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ¢ ਇਹ ਸੋਚ ਕੇ ਕਈ ਵਾਰ ਪਰੇਸ਼ਾਨੀ ਭਰੀ ਹੈਰਾਨੀ ਹੁੰਦੀ ਹੈ ਕਿ ਰੋਬੋਟ ਦੀ ਸਰਦਾਰੀ ਵਿੱਚ ਕਿਰਤੀ ਹੱਥ ਕਿੱਥੇ ਜਾਣਗੇ¢ ਡਾ. ਸਿਰਸਾ ਨੇ ਸਵਾਲ ਕੀਤਾ ਕਿ ਧਨ ਕੁਬੇਰਾਂ ਦੀਆਂ ਵਧ ਰਹੀਆਂ ਧਾੜਾਂ ਤੇ ਕਿਰਤ ਕਾਨੂੰਨਾਂ ਦੀ ਸਮਾਪਤੀ ਦੇ ਦÏਰ ਵਿੱਚ ਇਹ ਕਿਸ ਤਰ੍ਹਾਂ ਦਾ ਵਿਕਾਸ ਹੈ | ਉਹਨਾ ਕਿਹਾ ਕਿ ਵਧੀ ਹੋਈ ਤਕਨੀਕ ਨੇ ਕਿਰਤੀ ਦੇ ਹੱਥ ਹੀ ਵਿਹਲੇ ਨਹੀਂ ਕੀਤੇ, ਸਗੋਂ ਮਨੁੱਖ ਦੇ ਮਨਾਂ ਨੂੰ ਵੀ ਗੁਲਾਮ ਕੀਤਾ ਹੈ¢ ਡਾ. ਸਿਰਸਾ ਨੇ ਜਗਮਗਾਉਂਦੇ ਬਾਜ਼ਾਰ ਦੇ ਹਵਾਲੇ ਨਾਲ ਕਿਹਾ ਕਿ ਭੁੱਖੇ ਢਿੱਡ ਲਈ ਟਹਿਕਦੀਆਂ ਚੀਜ਼ਾਂ ਹਿੰਸਕ ਹੋ ਜਾਂਦੀਆਂ ਹਨ¢ ਉਹਨਾ ਕਿਹਾ ਕਿ ਜਿੱਥੇ ਸਰਮਾਏਦਾਰੀ ਚਲਾਕ ਹੋ ਰਹੀ ਹੈ, ਉੱਥੇ ਮਜ਼ਦੂਰ ਸਮਝਦਾਰ ਹੋ ਰਿਹਾ ਹੈ¢ ਸੋ ਅੰਦੋਲਨ ਭਾਵੇਂ ਟੇਢੇ ਹਨ, ਪਰ ਭਵਿੱਖ ਮਜ਼ਦੂਰਾਂ ਦਾ ਹੈ¢ ਡਾ. ਸਿਰਸਾ ਦੇ ਵਧਾਈ ਸੰਦੇਸ਼ ਤੋਂ ਪਹਿਲਾਂ ਸੀ ਪੀ ਆਈ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਡਾ. ਸੁਖਦੇਵ ਸਿੰਘ ਸਿਰਸਾ ਦੀ ਉੱਚ ਦੁਮਾਲੜੀ ਸ਼ਖਸੀਅਤ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ¢ ਕਾਨਫਰੰਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੀ ਪੀ ਆਈ ਦੇ ਕÏਮੀ ਸਕੱਤਰ ਬੰਤ ਸਿੰਘ ਬਰਾੜ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ¢ ਇਸ ਮÏਕੇ ਉਨ੍ਹਾ ਏਟਕ ਦੇ ਸ਼ਾਨਾਮੱਤੇ ਇਤਿਹਾਸ ਦੀ ਗੱਲ ਕਰਦਿਆਂ ਗੁਰੂਦਾਸ ਦਾਸ ਗੁਪਤਾ ਤੋਂ ਲੈ ਕੇ ਸੱਤਪਾਲ ਡਾਂਗ ਤੱਕ ਅਨੇਕਾਂ ਆਗੂਆਂ ਨੂੰ ਚੇਤੇ ਕੀਤਾ¢ ਝੰਡੇ ਦੀ ਰਸਮ ਮÏਕੇ ਨਿਰਮਲ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ¢ ਸੂਬਾਈ ਕਾਨਫਰੰਸ ਸ਼ੁਰੂ ਹੋਣ ਵੇਲੇ ਵਿਛੋੜਾ ਦੇ ਗਏ ਬਹੁਤ ਸਾਰੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ¢ ਸ਼ੋਕ ਮਤਾ ਅਮਰਜੀਤ ਸਿੰਘ ਆਸਲ ਨੇ ਪੇਸ਼ ਕੀਤਾ¢ ਕਾਨਫਰੰਸ ਦੀ ਪ੍ਰਧਾਨਗੀ ਬੰਤ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ, ਵਿਨੋਦ ਚੁੱਘ, ਜਗਦੀਸ਼ ਸਿੰਘ ਚਾਹਲ, ਦਸਵਿੰਦਰ ਕÏਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਸੁਖਦੇਵ ਸ਼ਰਮਾ, ਉਤਮ ਸਿੰਘ ਤੇ ਕਸ਼ਮੀਰ ਸਿੰਘ ਗਦਾਈਆ ਆਦਿ ਨੇ ਕੀਤੀ¢