ਭਗਵੰਤ ਮਾਨ ਦਾ ਚੈਲੰਜ : ਵਿਰੋਧੀ ਭਰਤੀਆਂ ‘ਚ ਭਿ੍ਸ਼ਟਾਚਾਰ ਦੀ ਇੱਕ ਵੀ ਮਿਸਾਲ ਦਿਖਾ ਦੇਣ

0
6

ਮੁਹਾਲੀ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਮੁਹਾਲੀ ਵਿਖੇ ਨਵੇਂ ਭਰਤੀ ਹੋਏ 801 ਨÏਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜਿਸ ਨਾਲ ਉਨ੍ਹਾਂ ਨੂੰ ਸਰਕਾਰੀ ਨÏਕਰੀਆਂ ਰਾਹੀਂ ਦੀਵਾਲੀ ਦਾ ਤੋਹਫ਼ਾ ਮਿਲਿਆ ਅਤੇ ਉਨ੍ਹਾਂ ਦੀ ਸਰਕਾਰ ਅਧੀਨ ਕੁੱਲ ਭਰਤੀਆਂ ਦੀ ਗਿਣਤੀ 71,777 ਹੋ ਗਈ¢ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਹਰੇਕ ਨਿਯੁਕਤੀ ਪੂਰੀ ਤਰ੍ਹਾਂ ਬਿਨਾਂ ਕਿਸੇ ‘ਕੈਸ਼’ ਜਾਂ ‘ਫ਼ਰਮਾਇਸ਼’ ਤੋਂ ਮੈਰਿਟ ਦੇ ਆਧਾਰ ‘ਤੇ ਕੀਤੀ ਗਈ ਹੈ, ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਪੈਸੇ, ਸਿਫ਼ਾਰਸ਼ਾਂ ਅਤੇ ਵੱਢੀ ਰਾਹੀਂ ਲੱਖਾਂ ਰੁਪਏ ਵਿੱਚ ਸਰਕਾਰੀ ਨÏਕਰੀਆਂ ਵਿਕਦੀਆਂ ਸਨ, ਜਦੋਂ ਕਿ ਸਾਡੀ ਸਰਕਾਰ ਨੇ ਬਿਨਾਂ ਇੱਕ ਰੁਪਏ ਦੀ ਰਿਸ਼ਵਤ ਦੇ ਪਾਰਦਰਸ਼ੀ ਭਰਤੀ ਯਕੀਨੀ ਬਣਾਈ ਹੈ¢ ਵਿਰੋਧੀ ਧਿਰ ਨੂੰ ਭਰਤੀ ਵਿੱਚ ਭਿ੍ਸ਼ਟਾਚਾਰ ਦੀ ਇੱਕ ਵੀ ਮਿਸਾਲ ਦਿਖਾਉਣ ਦੀ ਚੁਣÏਤੀ ਦਿੰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਹਫ਼ਤੇ 600 ਹੋਰ ਨÏਜਵਾਨਾਂ ਨੂੰ ਸਰਕਾਰੀ ਨÏਕਰੀਆਂ ਮਿਲਣਗੀਆਂ¢ਨਿਯੁਕਤੀ ਪੱਤਰ ਸੌਂਾਪਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ—ਵਿਰੋਧੀ ਧਿਰ ਕਿਸੇ ਠੋਸ ਮੁੱਦੇ ਦੀ ਅਣਹੋਂਦ ਵਿੱਚ ਮੇਰੇ ਖ਼ਿਲਾਫ਼ ਦੂਸ਼ਣਬਾਜ਼ੀ ਕਰ ਰਹੀ ਹੈ¢ ਮੈਂ ਇਨ੍ਹਾਂ ਆਗੂਆਂ ਨੂੰ ਚੁਣÏਤੀ ਦਿੰਦਾ ਹਾਂ ਕਿ ਉਹ ਮੇਰੇ ‘ਤੇ ਭਿ੍ਸ਼ਟਾਚਾਰ ਦਾ ਇੱਕ ਵੀ ਦੋਸ਼ ਸਾਬਤ ਕਰਨ ਜਾਂ ਰਾਜਨੀਤੀ ਛੱਡ ਦੇਣ¢ ਉਹ ਇਸ ਲਈ ਨਿਰਾਸ਼ ਹਨ, ਕਿਉਂਕਿ ਉਹ ਸਾਡੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਅਤੇ ਲੋਕ ਭਲਾਈ ਦੇ ਬੇਮਿਸਾਲ ਕੰਮਾਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ¢” ਅਕਾਲੀ ਦਲ ਅਤੇ ਕਾਂਗਰਸ ਨੇ ਆਪਣੇ ਨਿੱਜੀ ਹਿੱਤਾਂ ਦੀ ਰਾਜਨੀਤੀ ਰਾਹੀਂ ਪੰਜਾਬ ਨੂੰ ਆਰਥਿਕ ਅਤੇ ਸਮਾਜਿਕ ਮੰਦਹਾਲੀ ਵੱਲ ਧੱਕਿਆ ਹੈ¢ ਉਹਨਾ ਕਿਹਾ ਇਨ੍ਹਾਂ ਪਾਰਟੀਆਂ ਦੇ ਲੀਡਰ ਹੁਣ ਮੈਨੂੰ ਬਦਨਾਮ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ, ਕਿਉਂਕਿ ਉਹ ਇਹ ਸਵੀਕਾਰ ਨਹੀਂ ਕਰ ਪਾ ਰਹੇ ਕਿ ਇੱਕ ਆਮ ਵਿਅਕਤੀ, ਬਿਨਾਂ ਕਿਸੇ ਸਿਆਸੀ ਪਰਵਾਰ ਜਾਂ ਵਿਰਾਸਤੀ ਤਾਕਤ ਦੇ ਪੰਜਾਬ ਦੇ ਆਮ ਲੋਕਾਂ ਲਈ ਕੰਮ ਕਰ ਰਿਹਾ ਹੈ¢ ਉਨ੍ਹਾਂ ਦੇ ਦੋਸ਼ਾਂ ਦਾ ਸਾਡਾ ਜਵਾਬ ਹਮੇਸ਼ਾ ਸਾਡਾ ਕੰਮ, ਸਾਡੀਆਂ ਪ੍ਰਾਪਤੀਆਂ ਅਤੇ ਆਮ ਪਰਵਾਰਾਂ ਦੇ ਚਿਹਰਿਆਂ ‘ਤੇ ਮੁਸਕਾਨ ਹੋਵੇਗਾ¢”