ਜਰਨੈਲ ਸਿੰਘ ਕੋਟਲਾ ਨÏਧ ਸਿੰਘ ਨੂੰ ਸ਼ਰਧਾਂਜਲੀ
ਜਲੰਧਰ (ਕੇਸਰ) : ਗ਼ਦਰੀ ਬਾਬਿਆਂ ਦੇ ਮੇਲੇ ਦੀ ਸਫ਼ਲਤਾ ‘ਤੇ ਮੁਬਾਰਕਬਾਦ ਦੇ ਸ਼ਬਦ ਸਾਂਝੇ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੇਲੇ ਦੀਆਂ ਸਹਿਯੋਗੀ ਸਮੂਹ ਸੰਸਥਾਵਾਂ, ਬੱਬਰ ਅਕਾਲੀ ਲਹਿਰ, ਗ਼ਦਰੀ ਦੇਸ਼ ਭਗਤਾਂ ਅਤੇ ਇਨਕਲਾਬੀ ਵਿਰਾਸਤ ਨੂੰ ਬੁਲੰਦ ਰੱਖ ਰਹੇ ਮੇਲੇ ਵਿੱਚ ਹਰ ਸੰਭਵ ਯੋਗਦਾਨ ਪਾਉਣ ਵਾਲੇ ਸਭਨਾਂ ਦਾ ਉਚੇਚੇ ਤÏਰ ‘ਤੇ ਧੰਨਵਾਦ ਕੀਤਾ ਹੈ¢ ਉਹਨਾਂ ਕਿਹਾ ਕਿ ਰਵਾਇਤੀ ਮੇਲਿਆਂ ਤੋਂ ਹਟਵਾਂ ਲੋਕਾਂ ਦੁਆਰਾ, ਲੋਕਾਂ ਲਈ ਲੱਗਦਾ ਇਹ ਮੇਲਾ 35 ਵਰ੍ਹੇ ਦਾ ਸਫ਼ਲਤਾ-ਪੂਰਵਕ ਸਫ਼ਰ ਕਰਦਾ ਜਿਸ ਮੁਕਾਮ ‘ਤੇ ਪੁੱਜਾ ਹੈ, ਇਸ ਦਾ ਸਿਹਰਾ ਲੋਕਾਂ ਦੇ ਭਰਵੇਂ ਸਾਥ ਨੂੰ ਜਾਂਦਾ ਹੈ¢ ਉਹਨਾਂ ਕਿਹਾ ਕਿ ਪਹਿਲੀ ਨਵੰਬਰ ਜਲੰਧਰ ਸ਼ਹਿਰ ‘ਚ ਮੈਚ, ਦਿੱਲੀ ਰੈਲੀ, ਮਾਨਸਾ ਘੋਲ, ਝੋਨੇ ਦੀ ਫਸਲ ਸਾਂਭਣ ਦਾ ਸਿਖ਼ਰ ਅਤੇ ਯੂਨੀਵਰਸਿਟੀਆਂ ਦੇ ਚੱਲ ਰਹੇ ਯੂਥ ਫੈਸਟੀਵਲ ਆਦਿ ਅਨੇਕਾਂ ਕਾਰਨਾਂ ਦੇ ਬਾਵਜੂਦ ਮੇਲੇ ‘ਤੇ ਪ੍ਰਭਾਵਸ਼ਾਲੀ ਹਾਜ਼ਰੀ ਦਾ ਹੋਣਾ ਅਤੇ ਵੰਨ-ਸੁਵੰਨੀਆਂ ਕਲਾ-ਕਿਰਤਾਂ ਨੇ ਲੋਕਾਂ ਦੇ ਮਨ ਰÏਸ਼ਨ ਕਰਨ ਦਾ ਉਹਨਾਂ ਵੱਲੋਂ ਕਮੇਟੀ ਨੂੰ ਮਿਲ ਰਹੇ ਸੁਨੇਹਿਆਂ ਤੋਂ ਪਤਾ ਲੱਗਦਾ ਹੈ ਕਿ ਲੋਕ ਮੇਲੇ ਦਾ ਅਮਿੱਟ ਪ੍ਰਭਾਵ ਲੈ ਕੇ ਗਏ ਹਨ¢ ਕਮੇਟੀ ਨੇ ਲੋਕਾਂ ਨੂੰ ਵਿਸ਼ੇਸ਼ ਅਪੀਲ ਵੀ ਕੀਤੀ ਹੈ ਕਿ ਪਹਿਲੀ ਨਵੰਬਰ ਗ਼ਦਰੀ ਮੇਲੇ ਦਾ ਸੁਨੇਹਾ ਪੱਲੇ ਬੰਨ੍ਹਦੇ ਹੋਏ ਪਿੰਡਾਂ, ਸ਼ਹਿਰਾਂ, ਵਿਦਿਅਕ ਸੰਸਥਾਵਾਂ ਅਤੇ ਥਾਓਾ-ਥਾਈਾ ਚੱਲ ਰਹੇ ਲੋਕ ਸੰਘਰਸ਼ਾਂ ਦੇ ਪਿੜਾਂ ਅੰਦਰ ਮੇਲੇ ਦੀ ਤਰਜ਼ ‘ਤੇ ਸੰਭਵ ਵਿਧਾਵਾਂ ‘ਚ ਸਾਹਿਤਕ/ ਸੱਭਿਆਚਾਰਕ ਸਮਾਗਮਾਂ ਦੀ ਲੜੀ ਜਾਰੀ ਰੱਖਣ ਲਈ ਸਥਾਨਕ/ਇਲਾਕਾ ਪੱਧਰੀ ਸਮਾਗਮ ਕਰਨ ਦੇ ਸਮਾਗਮ ਉਲੀਕਣੇ ਚਾਹੀਦੇ ਹਨ, ਜਿਹੜੇ ਇੱਕ ਪੜਾਅ ਵਜੋਂ ਕਿਸੇ ਨਾ ਕਿਸੇ ਰੂਪ ਵਿੱਚ 23 ਮਾਰਚ ਦੇ ਸ਼ਹੀਦਾਂ ਦੇ ਦਿਹਾੜੇ ਦੇ ਪੈਗ਼ਾਮ ਤੱਕ ਨਿਰੰਤਰ ਚੱਲਣ | ਕਮੇਟੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਿਜਦਾ ਕਰਨ ਲਈ ਨਵੰਬਰ ਮਹੀਨੇ ਸਮਾਗਮ ਕਰਨ ਦੀ ਵੀ ਅਪੀਲ ਕੀਤੀ ਹੈ¢ਕਮੇਟੀ ਨੇ ਗ਼ਦਰੀ ਗੁਲਾਬ ਬੀਬੀ ਗੁਲਾਬ ਕÏਰ ਦੇ ਪਿੰਡ ਕੋਟਲਾ ਨÏਧ ਸਿੰਘ ਦੇ ਜਰਨੈਲ ਸਿੰਘ ਦੇ ਵਿਛੋੜੇ ‘ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਅਹਿਦ ਕੀਤਾ ਕਿ ਉਹਨਾਂ ਦੇ ਸੰਗਰਾਮੀ ਸਫ਼ਰ ਨੂੰ ਜਾਰੀ ਰੱਖਿਆ ਜਾਏਗਾ¢ ਜਰਨੈਲ ਸਿੰਘ ਨੇ ਸਾਰੀ ਉਮਰ ਗ਼ਦਰੀ ਗੁਲਾਬ ਕÏਰ ਦੀ ਸੋਚ ‘ਤੇ ਪਹਿਰਾ ਦਿੱਤਾ |




