ਸੰਗਰੂਰ (ਨਵਾਂ ਜ਼ਮਾਨਾ ਸਰਵਿਸ) : ਧੂਰੀ ਤੋਂ ਚੰਡੀਗੜ੍ਹ ਜਾ ਰਹੀ ਪੀ ਆਰ ਟੀ ਸੀ ਦੀ ਬੱਸ ਬੁੱਧਵਾਰ ਤੜਕੇ ਸੰਗਰੂਰ ਵਿਖੇ ਕੌਮੀ ਹਾਈਵੇ ਦੇ ਬਾਈਪਾਸ ਨੇੜੇ ਬੇਕਾਬੂ ਹੁੰਦਿਆਂ ਪੁਲ ਨਾਲ ਟਕਰਾ ਕੇ ਪਲਟ ਗਈ | ਇਸ ਭਿਆਨਕ ਸੜਕ ਹਾਦਸੇ ‘ਚ ਦੋ ਅÏਰਤਾਂ ਸਣੇ 3 ਸਵਾਰੀਆਂ ਦੀ ਮੌਤ ਹੋ ਗਈ, ਜਦ ਕਿ 26 ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ | ਜ਼ਖਮੀਆਂ ‘ਚੋਂ 10 ਦੀ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ ਹੈ |
ਸਿਵਲ ਹਸਪਤਾਲ ‘ਚ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਦਲਵੀਰ ਸਿੰਘ ਨੇ ਦੱਸਿਆ ਕਿ ਤੜਕੇ ਕਰੀਬ ਪੌਣੇ ਪੰਜ ਵਜੇ ਪੀ ਆਰ ਟੀ ਸੀ ਦੀ ਬੱਸ ਧੂਰੀ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ, ਜੋ ਕਿ ਸੰਗਰੂਰ ਬੱਸ ਸਟੈਂਡ ਹੁੰਦਿਆਂ ਜਿਉਂ ਹੀ ਬਠਿੰਡਾ ਚੰਡੀਗੜ੍ਹ ਕੌਮੀ ਹਾਈਵੇ ਦੇ ਸਥਾਨਕ ਪਟਿਆਲਾ ਬਾਈਪਾਸ ਦੇ ਓਵਰਬਿ੍ਜ ਨੇੜੇ ਪੁੱਜੀ ਤਾਂ ਬੇਕਾਬੂ ਹੋ ਕੇ ਪੁਲ ਦੀ ਕੰਧ ਨਾਲ ਟਕਰਾ ਕੇ ਪਲਟ ਗਈ | ਡਰਾਈਵਰ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ, ਕਿਉਂਕਿ ਧੂਰੀ ਤੋਂ ਹੀ ਬੱਸ ਲੇਟ ਚੱਲੀ ਸੀ, ਜਿਸ ਕਾਰਨ ਡਰਾਈਵਰ ਕਾਹਲੀ ਵਿਚ ਸੀ | ਹਾਦਸੇ ‘ਚ ਰਾਜਵਿੰਦਰ ਕੌਰ ਵਾਸੀ ਪਿੰਡ ਫਤਹਿਗੜ੍ਹ ਛੰਨਾਂ, ਨਰਿੰਦਰ ਕੌਰ ਵਾਸੀ ਧੂਰੀ ਅਤੇ ਮਨਜੀਤ ਸਿੰਘ ਪਿੰਡ ਥਲੇਸਾਂ ਦੀ ਮੌਤ ਹੋ ਗਈ |




