ਲੁਧਿਆਣਾ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਇਸਤਰੀ ਸਭਾ ਦੀ ਸੂਬਾ ਕੌਂਸਲ ਮੀਟਿੰਗ ਸ਼ਹੀਦ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਰਜਿੰਦਰ ਪਾਲ ਕÏਰ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਵਿੱਚ ਸੈਂਟਰ ਵੱਲੋਂ ਕੌਮੀ ਮੀਤ ਪ੍ਰਧਾਨ ਕੰਵਲਜੀਤ ਢਿੱਲੋਂ ਅਤੇ ਸੂਬਾ ਚੇਅਰਪਰਸਨ ਕੁਸ਼ਲ ਭÏਰਾ ਵਿਸ਼ੇਸ਼ ਤÏਰ ‘ਤੇ ਪਹੁੰਚੇ¢ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ ਵੱਲੋਂ ਸ਼ੋਕ ਮਤਾ ਪੇਸ਼ ਕਰਨ ਉਪਰੰਤ ਕੌਂਸਲ ਵੱਲੋਂ ਖੜੇ ਹੋ ਕੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ¢ਸੂਬਾ ਸਕੱਤਰ ਨੇ ਮੈਂਬਰਸ਼ਿਪ ਬਾਰੇ ਗੱਲ ਕਰਦਿਆਂ ਕਿਹਾ ਕਿ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਮੁਹਿੰਮ ਚਲਾਉਣ ਦੀ ਬਹੁਤ ਲੋੜ ਹੈ, ਜਿਸ ਕਰਕੇ ਸਾਰੇ ਜ਼ਿਲਿ੍ਹਆਂ ਨੂੰ ਗੰਭੀਰਤਾ ਨਾਲ ਮੈਂਬਰਸ਼ਿਪ ਮੁਹਿੰਮ ਚਲਾਉਣੀ ਚਾਹੀਦੀ ਹੈ¢ ਸਕੂਲਿੰਗ ਦੀ ਮਹੱਤਤਾ ਨੂੰ ਸਮਝਦਿਆਂ ਸਾਰੇ ਜ਼ਿਲਿ੍ਹਆਂ ਵਿੱਚ ਸਕੂਲ ਲਗਾਉਣ ਦਾ ਫੈਸਲਾ ਕੀਤਾ ਗਿਆ, ਜਿਸ ਨੂੰ ਸਾਰੀ ਲੀਡਰਸ਼ਿਪ ਨੇ ਪ੍ਰਵਾਨਗੀ ਦਿੱਤੀ¢ਇਸ ਤੋਂ ਇਲਾਵਾ ਸਰਕਾਰ ਵੱਲੋਂ ਸਸਤੀ ਵਿਦਿਆ ਤੇ ਬਿਹਤਰ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ ਗਈ¢ਜਵਾਨੀ ਬਾਰੇ ਗੱਲ ਕਰਦਿਆਂ ਉਹਨਾ ਕਿਹਾ ਕਿ ਨÏਜਵਾਨ ਬੱਚੇ ਡਿਗਰੀਆਂ ਹੱਥਾਂ ਵਿੱਚ ਫੜ ਸੜਕਾਂ ‘ਤੇ ਮਾਰੇ-ਮਾਰੇ ਫਿਰ ਰਹੇ ਹਨ, ਪਰ ਸਰਕਾਰਾਂ ਵੱਲੋਂ ਉਹਨਾਂ ਲਈ ਢੁਕਵੇਂ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ¢ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਉਹ ਨਸ਼ਿਆਂ ਦੀ ਦਲਦਲ ਵਿੱਚ ਧਸ ਜਾਂਦੇ ਹਨ, ਜਿਸ ਕਾਰਨ ਅਣਗਿਣਤ ਨÏਜਵਾਨ ਮÏਤ ਦੇ ਮੂੰਹ ਜਾ ਰਹੇ ਹਨ¢ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਰੁਜ਼ਗਾਰ ਦਾ ਪ੍ਰਬੰਧ ਕਰੇ, ਤਾਂ ਜੋ ਪੰਜਾਬ ਆਪਣਾ ਅਸਲੀ ਮੁਕਾਮ ਹਾਸਲ ਕਰ ਸਕੇ¢
ਕੰਵਲਜੀਤ ਢਿੱਲੋਂ ਨੇ ਸਾਰੇ ਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਪੰਜਾਬ ਇਸਤਰੀ ਸਭਾ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਵਿਸਥਾਰ ਵਿੱਚ ਗੱਲ ਕੀਤੀ¢ਉਹਨਾਂ ਐੱਸ ਆਈ ਆਰ ਬਾਰੇ ਗੱਲ ਕਰਦਿਆਂ ਆਪਣੀ ਵੋਟ ਕੱਟਣ ਤੋਂ ਬਚਾਉਣ ਅਤੇ ਬਣੀਆਂ ਵੋਟਾਂ ਚੈੱਕ ਕਰਨ ਦੇ ਢੰਗ ਬਾਰੇ ਵੀ ਦੱਸਿਆ¢ਉਹਨਾ ਕਿਹਾ ਕਿ ਜਿਨ੍ਹਾਂ ਦੀਆਂ ਵੀ ਵੋਟਾਂ ਕੱਟੀਆਂ ਗਈਆਂ ਤਾਂ ਉਹਨਾਂ ਦੇ ਨਾਗਰਿਕ ਅਧਿਕਾਰ ਵੀ ਮਾਰੇ ਜਾਣਗੇ¢
ਕੁਸ਼ਲ ਭÏਰਾ ਨੇ ਪੰਜਾਬ ਇਸਤਰੀ ਸਭਾ ਦੀ ਟੀਮ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਉਹ ਆਪਣੀ ਖਰਾਬ ਸਿਹਤ ਦੇ ਬਾਵਜੂਦ ਪੰਜਾਬ ਇਸਤਰੀ ਸਭਾ ਦੀ ਵੱਧ ਤੋਂ ਵੱਧ ਮਦਦ ਕਰਦੇ ਰਹਿਣਗੇ¢ਭਾਰਤੀ ਮਹਿਲਾ ਫੈਡਰੇਸ਼ਨ ਚੰਡੀਗੜ੍ਹ ਦੇ ਜਨਰਲ ਸਕੱਤਰ ਵੀਨਾ ਜੰਮੂ ਨੇ ਪੰਜਾਬ ਇਸਤਰੀ ਸਭਾ ਦੇ ਕੰਮਾਂ ਨੂੰ ਸਲਾਹੁੰਦੇ ਹੋਏ ਹਰ ਕਿਸਮ ਦੀ ਮਦਦ ਦਾ ਭਰੋਸਾ ਦਵਾਇਆ¢
ਮੀਟਿੰਗ ਵਿੱਚ ਸੀਮਾ ਸੋਹਲ, ਅੰਮਿ੍ਤ ਜੋਗਾ, ਸੁਦੇਸ਼ ਕੁਮਾਰੀ, ਸਸ਼ੀ ਸ਼ਰਮਾ, ਜੋਗਿੰਦਰ ਕÏਰ, ਗੁਰਬਖਸ਼ ਰਾਹੋਂ, ਸੁਰਿੰਦਰ ਕÏਰ, ਬਿੰਦਰ ਕÏਰ, ਸੰਤੋਸ਼ ਬਰਾੜ, ਸੁਰਜੀਤ ਕਾਲੜਾ, ਰਵੀ ਕਾਂਤਾ, ਪੂਨਮ, ਉਪਦੇਸ਼, ਪਰਮਜੀਤ ਕÏਰ, ਸ਼ਕੁੰਤਲਾ, ਸੁਮਿਤਰਾ, ਡਿੰਪਲ ਸ਼ਰਮਾ, ਹਰਜੀਤ ਫਤਿਹਾਬਾਦ, ਕੰਵਲਜੀਤ ਤੇ ਰਵਿੰਦਰ ਕÏਰ ਆਦਿ ਹਾਜ਼ਰ ਸਨ¢ਅੰਤ ਵਿੱਚ ਸੂਬਾ ਪ੍ਰਧਾਨ ਰਜਿੰਦਰ ਪਾਲ ਕÏਰ ਨੇ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਵਿੱਚ ਪੰਜਾਬ ਇਸਤਰੀ ਸਭਾ ਵੱਲੋਂ ਪਾਏ ਗਏ ਯੋਗਦਾਨ ਦਾ ਵਰਨਣ ਕਰਦਿਆਂ ਸੈਂਟਰ ਵੱਲੋਂ ਪਹੁੰਚੇ ਆਗੂ ਅਤੇ ਹਾਜ਼ਰ ਸਾਰੀਆਂ ਭੈਣਾਂ ਦਾ ਮੀਟਿੰਗ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ¢





