ਸਿੱਧਵਾਂ ਬਲਾਕ ਤੋਂ ਵੱਡੀ ਗਿਣਤੀ ‘ਚ ਸਾਥੀ 3 ਦਸੰਬਰ ਨੂੰ ਗਿ੍ਫਤਾਰੀ ਦੇਣਗੇ

0
5

ਲੁਧਿਆਣਾ (ਐੱਮ ਐੱਸ ਭਾਟੀਆ)
ਭਾਰਤੀ ਕਮਿਊਨਿਸਟ ਪਾਰਟੀ ਬਲਾਕ ਸਿੱਧਵਾਂ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਐਤਵਾਰ ਪਿੰਡ ਬਹਾਦਰਕੇ ਵਿਖੇ ਹੋਈ ਮੀਟਿੰਗ ਵਿੱਚ ਤਿੰਨ ਦਸੰਬਰ ਨੂੰ ਲੁਧਿਆਣਾ ਵਿਖੇ ਪਾਰਟੀ ਦੇ ਗਿ੍ਫਤਾਰੀਆਂ ਦੇ ਪ੍ਰੋਗਰਾਮ ਦੇ ਤਹਿਤ ਗਿ੍ਫਤਾਰੀਆਂ ਦੇਣ ਬਾਰੇ ਚਰਚਾ ਕੀਤੀ ਗਈ ਡਾਕਟਰ ਅਰੁਣ ਮਿੱਤਰਾ ਮੈਂਬਰ ਸੂਬਾ ਕੌਂਸਲ ਨੇ ਇਸ ਮੀਟਿੰਗ ਵਿੱਚ ਬੋਲਦੇ ਹੋਏ 3 ਦਸੰਬਰ ਨੂੰ ਗਿ੍ਫਤਾਰੀਆਂ ਦੇ ਪ੍ਰੋਗਰਾਮ ਬਾਰੇ ਵੇਰਵੇ ਨਾਲ ਵਿਆਖਿਆ ਕੀਤੀ ਉਹਨਾ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਸਮਾਜਿਕ ਸਦਭਾਵਨਾ ਨੂੰ ਭਾਰੀ ਸੱਟ ਵੱਜੀ ਹੈ ਮਜ਼ਦੂਰਾਂ ਦੇ ਹੱਕਾਂ ਦਾ ਘਾਣ ਹੋ ਰਿਹਾ ਹੈ, ਕਿਸਾਨਾਂ ਦੀਆਂ ਵਾਜਿਬ ਮੰਗਾਂ ਨੂੰ ਅਣਗÏਲਿਆ ਕੀਤਾ ਜਾ ਰਿਹਾ ਹੈ, ਮਹਿੰਗਾਈ ਲਗਾਤਾਰ ਵਧ ਰਹੀ ਹੈ, ਬੇਰੁਜ਼ਗਾਰੀ ਦੇ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਅਤੇ ਘੱਟ ਗਿਣਤੀਆਂ ਦਲਿਤਾਂ ਤੇ ਅÏਰਤਾਂ ਉਪਰ ਅਤਿਆਚਾਰ ਵਧ ਰਹੇ ਹਨ ਹੁਣ ਜਿਹੜੀ ਸਭ ਤੋਂ ਮਾੜੀ ਗੱਲ ਇਹ ਹੋਈ ਹੈ ਕਿ ਜਿੰਨੀਆਂ ਵੀ ਸੰਵਿਧਾਨਕ ਸੰਸਥਾਵਾਂ ਹਨ-ਸਮੇਤ ਨਿਆਂ ਪਾਲਿਕਾ ਦੇ, ਉਹਨਾਂ ਦੀ ਖੁਦਮੁਖਤਾਰੀ ਨੂੰ ਪੂਰੀ ਤਰ੍ਹਾਂ ਸੱਟ ਮਾਰੀ ਗਈ ਹੈ ਇਸ ਦੀ ਤਕੜੀ ਮਿਸਾਲ ਚੋਣ ਕਮਿਸ਼ਨ ਵੱਲੋਂ 13 ਕਰੋੜ ਵੋਟਾਂ ਨੂੰ ਖਾਰਜ ਕਰਨ ਦੀ ਹੈ ਇਸ ਲਈ ਪਾਰਟੀ ਨੇ ਇਸ ਮੰਗ ਨੂੰ ਲੈ ਕੇ ਕਿ ਲੋਕਤੰਤਰ ਦੀ ਰਾਖੀ ਹੋਏ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਸਤੀਫਾ ਦੇਵੇ, ਸਿੱਖਿਆ ਤੇ ਸਿਹਤ ਲੋਕਾਂ ਦੀ ਪਹੁੰਚ ਵਿੱਚ ਲਿਆਂਦਾ ਜਾਵੇ, ਰੁਜ਼ਗਾਰ ਦੇ ਨਵੇਂ ਅਵਸਰ ਪੈਦਾ ਕੀਤੇ ਜਾਣ, ਗੈਂਗਸਟਰਵਾਦ ਸਮਾਪਤ ਕੀਤਾ ਜਾਵੇ ਅਤੇ ਪੰਜਾਬ ਵਿੱਚ ਜ਼ਮੀਨੀ ਮਾਫੀਆ ਤੇ ਰੇਤ ਮਾਫੀਆ ਨੂੰ ਠੱਲ੍ਹ ਪਾਈ ਜਾਏ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਇਸ ਲਈ ਉਹਨਾਂ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ | ਭਰਪੂਰ ਸਿੰਘ ਸਵੱਦੀ ਮੈਂਬਰ ਜ਼ਿਲ੍ਹਾ ਕੌਂਸਲ ਨੇ ਕਿਹਾ ਕਿ ਬਲਾਕ ਸਿੱਧਵਾਂ ਇੱਕ ਚਾਨਣ ਮੁਨਾਰਾ ਬਲਾਕ ਰਿਹਾ ਹੈ ਤੇ ਹੁਣ ਵੀ ਇਹ ਸੰਘਰਸ਼ ਦੇ ਸਮੇਂ ਵਿੱਚ ਆਪਣੀ ਪੂਰੀ ਭੂਮਿਕਾ ਨਿਭਾਏਗਾ ਬਲਾਕ ਸਕੱਤਰ ਗੁਰਨਾਮ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਵੱਡੀ ਗਿਣਤੀ ਵਿੱਚ ਸਾਥੀ ਤਿੰਨ ਦਸੰਬਰ ਨੂੰ ਲੁਧਿਆਣਾ ਵਿਖੇ ਨਵੀਂ ਕਚਹਿਰੀ ਪਹੁੰਚ ਕੇ ਗਿਰਫਤਾਰੀ ਦੇਣਗੇ