ਏਟਕ ਦੀ 43ਵੀਂ ਕੌਮੀ ਕਾਨਫਰੰਸ ਆਰੰਭ

0
4

ਬੇਂਗਲੁਰੂ (ਗਿਆਨ ਸੈਦਪੁਰੀ)
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ 43ਵੀਂ ਕÏਮੀ ਕਾਨਫਰੰਸ ਐਤਵਾਰ ਨੂੰ ਇਥੋਂ ਦੇ ਗਾਂਧੀ ਨਗਰ ਵਿੱਚ ਹੋਈ ਪਬਲਿਕ ਮੀਟਿੰਗ ਨਾਲ ਸ਼ੁਰੂ ਹੋ ਗਈਇਸ ਕਾਨਫਰੰਸ ਵਿੱਚ ਇੱਕ ਹਜ਼ਾਰ ਦੇ ਕਰੀਬ ਡੈਲੀਗੇਟ ਪੂਰੇ ਦੇਸ਼ ਵਿੱਚੋਂ ਹਿੱਸਾ ਲੈ ਰਹੇ ਹਨ | ਕਾਨਫਰੰਸ ਨੂੰ ਏਟਕ ਦੀ ਕÏਮੀ ਜਨਰਲ ਸਕੱਤਰ ਅਮਰਜੀਤ ਕÏਰ ਨੇ ਸੰਬੋਧਨ ਕੀਤਾ | ਉਨ੍ਹਾ ਸਮੱੁਚੇ ਮਜ਼ਦੂਰ ਵਰਗ ਨੂੰ ਦਰਪੇਸ਼ ਮੁਸ਼ਕਲਾਂ ‘ਤੇ ਵਿਸਥਾਰ ਨਾਲ ਚਾਨਣਾ ਪਾਇਆ |
ਇਹ ਕਾਨਫਰੰਸ 26 ਨਵੰਬਰ ਬਾਅਦ ਦੁਪਹਿਰ 3 ਵਜੇ ਸਮਾਪਤ ਹੋਵੇਗੀ 23 ਨਵੰਬਰ ਨੂੰ ਕਾਨਫਰੰਸ ਦਾ ਉਦਘਾਟਨੀ ਸੈਸ਼ਨ ਹੋਵੇਗਾ |ਇਸ ਵਿੱਚ ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਜਨਰਲ ਸਕੱਤਰ ਅਤੇ ਭਾਰਤ ਦੀਆਂ ਟਰੇਡ ਯੂਨੀਅਨਾਂ ਵੱਲੋਂ ਵਧਾਈ ਸੰਦੇਸ਼ ਦਿੱਤੇ ਜਾਣਗੇ ਇਸੇ ਸੈਸ਼ਨ ਵਿੱਚ ਕੁਝ ਕਿਤਾਬਾਂ ਦੀ ਘੁੰਡ ਚੁਕਾਈ ਹੋਵੇਗੀ ਇਸ ਉਪਰੰਤ ਸ਼ਾਮ ਦੇ ਡੈਲੀਗੇਟ ਸੈਸ਼ਨ ਵਿੱਚ ਰਿਪੋਰਟਾਂ ‘ਤੇ ਵਿਚਾਰ-ਚਰਚਾ ਹੋਵੇਗੀ 24 ਨਵੰਬਰ ਨੂੰ ਵੀ ਰਿਪੋਰਟਾਂ ‘ਤੇ ਵਿਚਾਰ-ਚਰਚਾ ਹੋਵੇਗੀ ਇਸ ਸੈਸ਼ਨ ਵਿੱਚ ਕੁਝ ਮਤੇ ਪੇਸ਼ ਹੋਣਗੇ ਦੇਰ ਸ਼ਾਮ ਤੱਕ ਡੈਲੀਗੇਟ ਸੈਸ਼ਨ ਜਾਰੀ ਰਹੇਗਾ 25 ਨਵੰਬਰ ਨੂੰ 4 ਕਮਿਸ਼ਨਾਂ ‘ਤੇ ਬੈਠਕ ਹੋਵੇਗੀ ‘ਘੱਟੋ-ਘੱਟ ਉਜਰਤਾਂ ਤੇ ਵਿਗਿਆਨਕ ਗਣਨਾ’ ਉੱਤੇ ਵਿਸ਼ੇਸ਼ ਸੈਸ਼ਨ ਹੋਵੇਗਾ ਵੱਖ-ਵੱਖ ਕਮਿਸ਼ਨਾਂ ਦੀਆਂ ਰਿਪੋਰਟਾਂ ਅਤੇ ਹੋਰ ਏਜੰਡੇ ਪੇਸ਼ ਹੋਣਗੇ ਦੇਰ ਸ਼ਾਮ ਏਟਕ ਦੀ ਜਨਰਲ ਕੌਂਸਲ ਦੀ ਮੀਟਿੰਗ ਹੋਵੇਗੀ 26 ਨਵੰਬਰ ਨੂੰ ਕਾਨਫਰੰਸ ਦਾ ਆਖਰੀ ਸੈਸ਼ਨ ਹੋਵੇਗਾ, ਇਸ ਵਿੱਚ ਵੱਖ-ਵੱਖ ਰਿਪੋਰਟਾਂ, ਮਤੇ, ਕਰੇਡੈਂਸ਼ੀਅਲਜ਼ ਅਤੇ ਖਾਤਾ ਰਿਪੋਰਟਾਂ ਦੀ ਪ੍ਰਵਾਨਗੀ ਹੋਵੇਗੀ ਦੁਪਹਿਰ ਦੇ ਖਾਣੇ ਉਪਰੰਤ ਡੈਲੀਗੇਟ ਆਪੋ-ਆਪਣੇ ਸ਼ਹਿਰਾਂ, ਸੂਬਿਆਂ ਨੂੰ ਪਰਤ ਜਾਣਗੇ
ਕਾਨਫਰੰਸ ਵਿੱਚ ਪੰਜਾਬ ਤੋਂ ਲਗਭਗ 45 ਡੈਲੀਗੇਟ ਪਹੁੰਚੇ ਹਨ ਇਹਨਾਂ ਵਿੱਚ ਏਟਕ ਦੇ ਸੂਬਾ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ, ਜਰਨਲ ਸਕੱਤਰ ਅਮਰਜੀਤ ਸਿੰਘ ਆਸਲ, ਬੰਤ ਸਿੰਘ ਬਰਾੜ, ਸੁਖਦੇਵ ਸ਼ਰਮਾ, ਜਗਦੀਸ਼ ਸਿੰਘ ਚਾਹਲ, ਦਸਵਿੰਦਰ ਕÏਰ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਦੇਵੀ ਕੁਮਾਰੀ ਸਰਹਾਲੀ ਕਲਾਂ, ਕਸ਼ਮੀਰ ਸਿੰਘ ਗਦਾਈਆ, ਮਨਜੀਤ ਸਿੰਘ ਬਾਸਰਕੇ, ਹਰਵਿੰਦਰ ਸਿੰਘ, ਮਹਿੰਦਰ ਪਾਲ ਮੁਹਾਲੀ ਤੇ ਵਿਜੇ ਕੁਮਾਰ ਲੁਧਿਆਣਾ ਸ਼ਾਮਲ ਹਨ ਕਾਨਫਰੰਸ ਵਾਲੇ ਸਥਾਨਾਂ ‘ਤੇ ਉਤਸ਼ਾਹੀ ਮਾਹÏਲ ਨਜ਼ਰ ਆਇਆ