ਜੇਲ੍ਹ ਭਰੋ ਅੰਦੋਲਨ ਲੋਕ ਹਿੱਤਾਂ ਲਈ : ਅਰਸ਼ੀ

0
2

ਮਾਨਸਾ (ਆਤਮਾ ਸਿੰਘ ਪਮਾਰ)
ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਮਾਨਸਾ, ਸਰਦੂਲਗੜ੍ਹ ਤੇ ਸ਼ਹਿਰ ਕਮੇਟੀ ਦੀ ਜਨਰਲ ਬਾਡੀ ਮੀਟਿੰਗ ਅਰਵਿੰਦਰ ਕÏਰ ਤੇ ਪੂਰਨ ਸਿੰਘ ਸਰਦੂਲਗੜ੍ਹ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਵੱਡੀ ਪੱਧਰ ‘ਤੇ ਆਗੂਆਂ ਤੋਂ ਇਲਾਵਾ ਸਰਗਰਮ ਵਰਕਰਾਂ ਨੇ ਵੀ ਹਿੱਸਾ ਲਿਆ¢ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਪੰਜਾਬੀਆਂ ਨੂੰ ਖ਼ਬਰਦਾਰ ਕੀਤਾ ਕਿ ਸਿਰੇ ਦੀ ਲੋਕ ਵਿਰੋਧੀ ਅਡਾਨੀ-ਅੰਬਾਨੀ ਦੀ ਸੇਵਕ ਤੇ ਤਾਨਾਸ਼ਾਹ ਭਾਜਪਾ ਪੰਜਾਬ ਹਥਿਆਉਣ ਲਈ ਸਿਰ ਧੜ ਦੀ ਬਾਜ਼ੀ ਲਾ ਰਹੀ ਹੈ¢ ਆਪਣੀ ਸ਼ਾਨਾਮੱਤੀ ਵਿਰਾਸਤ ਨੂੰ ਤਿਲਾਂਜਲੀ ਦੇ ਕੇ ਅਕਾਲੀ ਦਲ ਭਾਜਪਾ ਦੇ ਕੁਹਾੜੇ ਦਾ ਦਸਤਾ ਬਣਨ ਲਈ ਪੱਬਾਂ ਭਾਰ ਬਣਿਆ ਨਜ਼ਰ ਆਉਂਦਾ ਹੈ¢ਪੰਜਾਬ ਗੁਰੂਆਂ, ਪੀਰਾਂ, ਸੂਰਬੀਰਾਂ ਤੇ ਮਹਾਨ ਦੇਸ਼ ਭਗਤਾਂ ਦੀ ਧਰਤੀ ਦੇ ਨਾਲ ਨਾਲ ਇੱਕ ਸਰਹੱਦੀ ਸੂਬਾ ਹੈ¢ਉਹਨਾ ਕਿਹਾ ਕਿ 1 ਦਸੰਬਰ ਤੋਂ ਜੇਲ੍ਹ ਭਰੋ ਅੰਦੋਲਨ ਤਹਿਤ ਦੇਸ਼ ਬਚਾਓ -ਪੰਜਾਬ ਬਚਾਓ, ਗਿਆਨੇਸ਼ ਕੁਮਾਰ ਹਟਾਓ-ਵੋਟ ਚੋਰੀ ਬਚਾਓ, ਜਮਹੂਰੀਅਤ ਬਚਾਓ-ਦੇਸ਼ ਬਚਾਓ, ਨਸ਼ੇ ਰੋਕੋ, ਬੇਰੁਜ਼ਗਾਰੀ ਤੇ ਭਿ੍ਸ਼ਟਾਚਾਰ ਦੂਰ ਕਰਨ ਸਮੇਤ ਪੰਜਾਬ ਦੇ ਹੱਕਾਂ ‘ਤੇ ਵੱਜ ਰਹੇ ਡਾਕਿਆਂ ਨੂੰ ਰੋਕਣ ਆਦਿ ਮੰਗਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ¢ਉਨ੍ਹਾਂ ਕਿਹਾ ਕਿ ਸੂਬੇ ਦੀ ਵਿਗੜ ਰਹੀ ਕਾਨੂੰਨੀ ਵਿਵਸਥਾ, ਗੈਂਗਸਟਰਵਾਦ, ਨਸ਼ੇ, ਡਾਕੇ, ਕਤਲ, ਲੁੱਟਾਂ-ਖੋਹਾਂ ਤੇ ਚੋਰੀਆਂ ਨੂੰ ਰੋਕਣ ‘ਚ ਮਾਨ ਸਰਕਾਰ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ¢ ਇਨਸਾਫ ਮੰਗਦੇ ਸੰਘਰਸ਼ੀ ਲੋਕਾਂ ਨੂੰ ਪੁਲਸ ਦੇ ਡੰਡੇ ਦੇ ਜ਼ੋਰ ‘ਤੇ ਰੋਕਿਆ ਜਾ ਰਿਹਾ ਹੈ¢ ਇਹਨਾਂ ਧੱਕੇਸ਼ਾਹੀਆ ਖ਼ਿਲਾਫ਼ ਇੱਕ ਦਸੰਬਰ ਨੂੰ ਸੀ ਪੀ ਆਈ ਜੇਲ੍ਹ ਭਰੋ ਅੰਦੋਲਨ ਕਰੇਗੀ¢
ਪਾਰਟੀ ਨੇ ਵਿਧਾਨ ਸਭਾ ਚੋਣਾਂ ਦÏਰਾਨ ਭਾਜਪਾ ਨੂੰ ਪੰਜਾਬ ‘ਚੋਂ ਰੋਕਣ ਲਈ ਕਾਂਗਰਸ ਤੇ ਖੱਬੀਆਂ ਧਿਰਾਂ ਦੀ ਅਗਵਾਈ ਕਰਨ ਲਈ ਸਮੇਂ ਦੀ ਵੱਡੀ ਲੋੜ ਦੱਸਿਆ¢ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ ਨੇ ਆਪਣੇ ਸੰਬੋਧਨ ਵਿਚ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੀ ਪੀ ਆਈ ਵੱਲੋਂ ਇੱਕ ਦਸੰਬਰ ਨੂੰ ਮਾਨਸਾ ਵਿਖੇ ਕੀਤੇ ਜਾ ਰਹੇ ਜੇਲ੍ਹ ਭਰੋ ਅੰਦੋਲਨ ਵਿਚ ਜਥੇ ਬੰਨ੍ਹ ਕੇ ਸ਼ਾਮਲ ਹੋਣ ਲਈ ਸਵੇਰੇ 11-00 ਰੇਲਵੇ ਮਾਲ ਗੋਦਾਮ ਮਾਨਸਾ ‘ਤੇ ਇਕੱਠੇ ਹੋ ਕੇ ਗਿ੍ਫਤਾਰੀਆਂ ਦੇਣ ਲਈ ਡੀ ਸੀ ਦਫਤਰ ਵੱਲ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ¢ਤਹਿਸੀਲ ਸਕੱਤਰ ਰੂਪ ਸਿੰਘ ਢਿੱਲੋਂ, ਸ਼ਹਿਰੀ ਸਕੱਤਰ ਰਤਨ ਭੋਲਾ, ਏਟਕ ਆਗੂ ਕਰਨੈਲ ਸਿੰਘ ਭੀਖੀ ਨੇ ਭਰੋਸਾ ਦਿੱਤਾ ਕਿ ਜੇਲ੍ਹ ਭਰੋ ਅੰਦੋਲਨ ‘ਚ ਵੱਡੀ ਪੱਧਰ ‘ਤੇ ਸਾਥੀਆਂ ਦੀ ਸ਼ਮੂਲੀਅਤ ਹੋਵੇਗੀ¢
ਇਸ ਮÏਕੇ ਕੇਵਲ ਸਿੰਘ ਸਮਾਓ, ਕੁਲਵਿੰਦਰ ਪਾਸਟਰ ਭੀਖੀ, ਜਗਰਾਜ ਸਿੰਘ ਹੀਰ ਕੇ, ਡਾ. ਰਾਜ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਬੁਰਜ ਹਰੀ, ਸਤਪਾਲ ਕÏਰ ਖੀਵਾ, ਬੂਟਾ ਸਿੰਘ ਬਰਨਾਲਾ, ਹਰਪਾਲ ਸਿੰਘ ਬੱਪੀਆਣਾ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਸੁਖਦੇਵ ਸਿੰਘ ਪੰਧੇਰ, ਸੁਖਦੇਵ ਸਿੰਘ ਮਾਨਸਾ, ਰਾਜ ਕੁਮਾਰ ਰੰਗਾਂ, ਕਪੂਰ ਸਿੰਘ ਕੋਟ ਲੱਲੂ, ਪੱਪੀ ਮੂਲਾ ਸਿੰਘ ਵਾਲਾ, ਕਿਰਨਾ ਰਾਣੀ ਐੱਮ ਸੀ, ਲਾਭ ਸਿੰਘ ਮੰਢਾਲੀ, ਰਾਜ ਸਿੰਘ ਧਿੰਗੜ, ਨਿਰਮਲ ਸਿੰਘ ਮਾਨਸਾ, ਰੋਹਿਤ ਮਾਨਸਾ, ਭਜਨ ਸਿੰਘ ਮਾਨਸਾ, ਬੂਟਾ ਰਾਮ ਬਰਨਾਲਾ, ਕਰਮ ਸਿੰਘ ਬੀਰ ਤੇ ਗੁਰਦੀਪ ਸਿੰਘ ਮੱਤੀ ਨੇ ਵੀ ਸੰਬੋਧਨ ਕੀਤਾ¢