ਲੁਧਿਆਣਾ : ਮੁੱਲਾਂਪੁਰ ਰੋਡ ‘ਤੇ ਐਤਵਾਰ ਸਵੇਰੇ ਕਰੀਬ 9 ਵਜੇ ਮਿੰਨੀ ਟਰੱਕ ਅਤੇ ਆਟੋ-ਰਿਕਸ਼ਾ ਵਿਚਾਲੇ ਟੱਕਰ ਵਿੱਚ ਔਰਤ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੀ ਪਰਵਾਰ ਦੇ ਪੰਜ ਜੀਅ ਗੰਭੀਰ ਜ਼ਖਮੀ ਹੋ ਗਏ | ਆਟੋ-ਰਿਕਸ਼ਾ ਚਾਲਕ ਜਸਬੀਰ ਸਿੰਘ (45) ਅੱਠ ਸਵਾਰੀਆਂ ਨੂੰ ਲੈ ਕੇ ਹਾਈਵੇਅ ਵੱਲ ਜਾ ਰਿਹਾ ਸੀ | ਜਦੋਂ ਉਹ ਮੁੱਲਾਂਪੁਰ ਰੋਡ ‘ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਮਿੰਨੀ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ | ਜਸਬੀਰ ਸਿੰਘ, 65 ਸਾਲਾ ਸੁਰਿੰਦਰ ਕੌਰ ਅਤੇ ਕਰੀਬ 45 ਸਾਲਾ ਪਰਵਾਸੀ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ |




