ਤਰਸਿੱਕਾ ਬਲਾਕ ਤੋਂ ਵੱਡੀ ਗਿਣਤੀ ‘ਚ ਕਾਰਕੁਨ ਗਿ੍ਫਤਾਰੀ ਦੇਣਗੇ

0
7

ਤਰਸਿੱਕਾ : ਭਾਰਤੀ ਕਮਿਊਨਿਸਟ ਪਾਰਟੀ ਅੰਮਿ੍ਤਸਰ ਦਿਹਾਤੀ ਦੇ ਬਲਾਕ ਤਰਸਿੱਕਾ ਦੀ ਮੀਟਿੰਗ ਆਜ਼ਾਦ ਸਿੰਘ ਮਹਿਤਾ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਪਿੰਡ ਖਜਾਲਾ ਵਿਖੇ ਹੋਈ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰ ਅਤੇ ਬਲਾਕ ਸਕੱਤਰ ਮੰਗਲ ਸਿੰਘ ਖਜਾਲਾ ਨੇ ਪਾਰਟੀ ਦੇ ਦੇਸ਼ ਪੱਧਰੀ ਸੱਦੇ ਤਹਿਤ 3 ਦਸੰਬਰ ਨੂੰ ਡਿਪਟੀ ਕਮਿਸ਼ਨਰ ਅੰਮਿ੍ਤਸਰ ਦੇ ਦਫ਼ਤਰ ਵਿਖੇ ਗਿ੍ਫ਼ਤਾਰੀਆਂ ਦੇਣ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ¢
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਦੇਸ਼ ਪੱਧਰ ‘ਤੇ ‘ਸੰਵਿਧਾਨ ਬਚਾਓ, ਦੇਸ਼ ਬਚਾਓ’ ਦੇ ਨਾਅਰੇ ਹੇਠ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ, ਐੱਸ ਆਈ ਆਰ ਤਹਿਤ ਦੇਸ਼ ਭਰ ਵਿੱਚ 13 ਕਰੋੜ ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ ਬਹਾਲ ਕਰਵਾਉਣ, ਪੰਜਾਬ ਅੰਦਰ ਨਸ਼ਿਆਂ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ, ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਕਾਬੂ ਕਰਨ ਅਤੇ ਝੋਨੇ ਦੀ ਮੰਡੀਆਂ ਵਿੱਚ ਖ਼ਰੀਦ ਯਕੀਨੀ ਬਣਾਉਣ ਸਮੇਤ ਹੋਰ ਲੋਕ ਮੰਗਾਂ ਨੂੰ ਲੈ ਕੇ ਇਹ ਗਿ੍ਫ਼ਤਾਰੀਆਂ ਦਿੱਤੀਆਂ ਜਾਣਗੀਆਂ¢ਮੀਟਿੰਗ ਵਿੱਚ ਹਾਜ਼ਰ ਸਾਥੀਆਂ ਨੇ ਫ਼ੈਸਲਾ ਕੀਤਾ ਕਿ ਬਲਾਕ ਤਰਸਿੱਕਾ ਵਿੱਚੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਹਮਦਰਦ 3 ਦਸੰਬਰ ਨੂੰ ਗਿ੍ਫ਼ਤਾਰੀਆਂ ਦੇਣ ਲਈ ਪਹੁੰਚਣਗੇ¢ਇਸ ਮÏਕੇ ਨਿੰਦਰ ਸਿੰਘ, ਸਰਬਜੀਤ ਸਿੰਘ ਸੈਦੋਲੇਹਲ, ਜੱਸਾ ਸਿੰਘ ਖਜਾਲਾ, ਸਵਿੰਦਰ ਸਿੰਘ ਰੂਪੋਵਾਲੀ, ਸੋਹਣ ਸਿੰਘ, ਬਲਵਿੰਦਰ ਸਿੰਘ ਮੀਰਾਂਚੱਕ, ਬੀਰ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ ਚਾਟੀਵਿੰਡ, ਸਲੱਖਣ ਸਿੰਘ, ਪ੍ਰਗਟ ਸਿੰਘ ਧਰਮੂ ਚੱਕ, ਜਸਵੰਤ ਸਿੰਘ ਸਾਧਪੁਰ ਅਤੇ ਸੁਖਦੇਵ ਸਿੰਘ ਭੀਲੋਵਾਲ ਆਦਿ ਮੌਜੂਦ ਸਨ