ਲੁਧਿਆਣਾ (ਐੱਮ ਐੱਸ ਭਾਟੀਆ)-3 ਦਸੰਬਰ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਜੇਲ੍ਹ ਭਰੋ ਮੁਹਿੰਮ ਤਿਆਰੀਆਂ ਦੇ ਤਹਿਤ ਮਲੌਦ ਬਲਾਕ ਦੀ ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਡੀ ਪੀ ਮÏੜ ਅਤੇ ਜ਼ਿਲ੍ਹਾ ਸਹਾਇਕ ਸਕੱਤਰ ਡਾਕਟਰ ਰਜਿੰਦਰ ਪਾਲ ਸਿੰਘ ਅÏਲਖ ਸ਼ਾਮਿਲ ਹੋਏ¢ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲਾਂ ਲਏ ਗਏ ਕੋਟੇ ਮੁਤਾਬਕ ਬਲਾਕ ਤੋਂ ਵੱਡੀ ਗਿਣਤੀ ਵਿੱਚ ਸਾਥੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਣਗੇ¢ਮੀਟਿੰਗ ਦੀ ਪ੍ਰਧਾਨਗੀ ਬਲਜੀਤ ਸਿੰਘ ਸੀਹਾਂਦÏਦ ਨੇ ਕੀਤੀ¢ਹੋਰਨਾਂ ਤੋਂ ਇਲਾਵਾ ਬਲਾਕ ਸਕੱਤਰ ਭਗਵਾਨ ਸਿੰਘ ਸੋਮਲਖੇੜੀ, ਪਿ੍ੰਸੀਪਲ ਜਗਜੀਤ ਸਿੰਘ, ਕੁਲਵੰਤ ਸਿੰਘ ਭੰਧੇਰ ਖੇੜੀ ਅਤੇ ਹੋਰ ਸਾਥੀ ਸ਼ਾਮਲ ਹੋਏ¢ਇਸ ਮÏਕੇ ‘ਤੇ ਬੋਲਦਿਆਂ ਡੀ ਪੀ ਮÏੜ ਨੇ ਕਿਹਾ ਕਿ ਇੱਕ ਸਤੰਬਰ ਨੂੰ ਰਾਮਲੀਲ੍ਹਾ ਗਰਾਊਾਡ ਵਿਖੇ ਸੀ ਪੀ ਆਈ ਦੀ ਕÏਮੀ ਪੱਧਰ ਦੀ ਰੈਲੀ ਵਿੱਚ ਨਾਅਰਾ ਦਿੱਤਾ ਗਿਆ ਸੀ ‘ਬਦਲਾਵ ਜ਼ਰੂਰੀ ਹੈ |’ ਇਹ ਬਦਲਾਵ ਇਸ ਲਈ ਜ਼ਰੂਰੀ ਹੈ, ਕਿਉਂਕਿ ਭਾਜਪਾ ਦਾ ਸੱਤਾ ਵਿੱਚ ਆਉਣਾ ਕੇਵਲ ਆਮ ਸੱਤਾ ਪ੍ਰਵਰਤਨ ਨਹੀਂ, ਬਲਕਿ ਇਕ ਵਿਚਾਰਧਾਰਕ ਪਰਿਵਰਤਨ ਹੈ, ਜੋ ਸਮਾਜ ‘ਤੇ ਠੋਸਿਆ ਜਾ ਰਿਹਾ ਹੈ¢ ਭਾਜਪਾ ਦੀ ਨੀਤੀ ਸਮਾਜ ਨੂੰ ਫਿਰਕੂ ਲੀਹਾਂ ‘ਤੇ ਵੰਡ ਕੇ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਦੀ ਹੈ¢ਇਸੇ ਲਈ ਜਦੋਂ ਦੇਸ਼ ਬਰਤਾਨਵੀ ਬਸਤੀਵਾਦ ਦੇ ਖਿਲਾਫ ਲੜ ਰਿਹਾ ਸੀ, ਆਰ ਐੱਸ ਐੱਸ ਉਹਨਾਂ ਨਾਲ ਰਲ ਕੇ ਇਨਕਲਾਬੀਆਂ ਦੇ ਖਿਲਾਫ ਸਾਜ਼ਿਸ਼ਾਂ ਰਚ ਰਿਹਾ ਸੀ¢ਇਹਨਾਂ ਦੀ ਆਰਥਿਕ ਨੀਤੀ ਵੀ ਕਾਰਪਰੇਟ ਪੱਖੀ ਅਤੇ ਪੂਰੀ ਤਰ੍ਹਾਂ ਮਜ਼ਦੂਰ, ਕਿਸਾਨ ਦੋਖੀ ਹੈ¢ਭਾਰਤੀ ਕਮਿਊਨਿਸਟ ਪਾਰਟੀ ਨੇ ਲਗਾਤਾਰ ਲੜਾਈ ਲੜੀ ਹੈ | ਪਹਿਲਾਂ ਦਿੱਲੀ ਵਿਖੇ ਕÏਮੀ ਪੱਧਰ ਦੀ ਰੈਲੀ ਕੀਤੀ ਗਈ, ਫਿਰ ਮਨੁੱਖੀ ਚੇਨ ਬਣਈ ਗਈ, ਉਪਰੰਤ ‘ਇੰਡੀਆ’ ਬਲਾਕ ਵੱਲੋਂ ਕੀਤੀ ਗਈ ਰੈਲੀ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ¢ਇਸ ਤੋਂ ਇਲਾਵਾ ਸੂਬਾਈ, ਜ਼ਿਲ੍ਹਾ ਅਤੇ ਇਲਾਕਾ ਪੱਧਰ ‘ਤੇ ਲਗਾਤਾਰ ਪਾਰਟੀ ਸੰਘਰਸ਼ ਕਰ ਰਹੀ ਹੈ¢ਹੁਣ ਇਹ ਸਾਫ ਸਾਹਮਣੇ ਆ ਗਿਆ ਹੈ ਕਿ ਕਿਸ ਤਰੀਕੇ ਨਾਲ ਸਾਜ਼ਿਸ਼ੀ ਢੰਗ ਦੇ ਨਾਲ ਐੱਸ ਆਈ ਆਰ ਕਰਵਾ ਕੇ 13 ਕਰੋੜ ਤੋਂ ਵੱਧ ਵੋਟਾਂ ਕੱਟ ਕੇ ਭਾਜਪ ਚੋਣ ਜਿੱਤਣ ਦੀ ਚਾਲ ਚੱਲ ਰਹੀ ਹੈ¢ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਉਹਨਾ ਨਾਲ ਰਲਿਆ ਹੋਇਆ ਹੈ | ਇਸ ਲਈ ਅਗਲੇ ਪੜਾਅ ਵਜੋਂ ਪਾਰਟੀ ਨੇ 1, 2 ਅਤੇ 3 ਦਸੰਬਰ ਨੂੰ ਦੇਸ਼ ਭਰ ਵਿੱਚ ਗਿ੍ਫਤਾਰੀਆਂ ਦੇਣ ਦਾ ਫੈਸਲਾ ਕੀਤਾ ਹੈ¢ਉਨ੍ਹਾ ਕਿਹਾ ਲੁਧਿਆਣਾ ਵਿੱਚ 3 ਦਸੰਬਰ ਨੂੰ ਸਵੇਰੇ 11 ਵਜੇ ਨਵੀਆਂ ਕਚਹਿਰੀਆਂ ‘ਤੇ ਵੱਡੀ ਗਿਣਤੀ ਵਿੱਚ ਗਿ੍ਫਤਾਰੀਆਂ ਦਿੱਤੀਆਂ ਜਾਣਗੀਆਂ¢ਇਸੇ ਦੌਰਾਨ ਰਾਏਕੋਟ ਵਿਖੇ ਬਲਾਕ ਦੀ ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਡੀ ਪੀ ਮÏੜ ਅਤੇ ਜ਼ਿਲ੍ਹਾ ਸਹਾਇਕ ਸਕੱਤਰ ਐੱਮ ਐੱਸ ਭਾਟੀਆ ਸ਼ਾਮਲ ਹੋਏ¢ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਰਾਏਕੋਟ ਬਲਾਕ ਤੋਂ ਵੱਡੀ ਗਿਣਤੀ ਵਿੱਚ ਸਾਥੀ ਇਸ ਮੁਹਿੰਮ ਵਿੱਚ ਸ਼ਾਮਲ ਹੋਣਗੇ¢ਮੀਟਿੰਗ ਦੀ ਪ੍ਰਧਾਨਗੀ ਧਿਆਨ ਸਿੰਘ ਸਵਾਜਪੁਰਾ ਨੇ ਕੀਤੀ¢ਹੋਰਨਾਂ ਤੋਂ ਇਲਾਵਾ ਕਰਤਾਰ ਰਾਮ, ਹੁਕਮ ਰਾਜ ਅਤੇ ਮਾਸਟਰ ਬੂਟਾ ਸਿੰਘ ਨੇ ਸੰਬੋਧਨ ਕੀਤਾ¢ਇਸ ਮÏਕੇ ਡੀ ਪੀ ਮÏੜ ਨੇ ਕਿਹਾ ਕਿ ਲੁਧਿਆਣਾ ਵਿੱਚ 3 ਦਸੰਬਰ ਨੂੰ ਨਵੀਆਂ ਕਚਹਿਰੀਆਂ ‘ਤੇ ਵੱਡੀ ਗਿਣਤੀ ਵਿੱਚ ਗਿ੍ਫਤਾਰੀਆਂ ਦਿੱਤੀਆਂ ਜਾਣਗੀਆਂ |





