ਬਠਿੰਡਾ ‘ਚ ਲੁੱਟ-ਖੋਹ ਕਰਨ ਵਾਲੇ 6 ਗਿ੍ਫ਼ਤਾਰ

0
273

ਚੰਡੀਗੜ੍ਹ : ਬਠਿੰਡਾ ਦੇ ਰਾਮਪੁਰਾ ਫੂਲ ‘ਚ ਇੱਕ ਤੋਂ ਬਾਅਦ ਇਕ ਲੁੱਟ ਦੀਆਂ ਤਿੰਨ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਾ ਡਰਾਇਵਰ ਹੀ ਨਿਕਲਿਆ | ਉਸ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਸਾਰੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ | ਐੱਸ ਪੀ ਰਾਮਪੁਰਾ ਫੂਲ ਦੀ ਅਗਵਾਈ ‘ਚ ਪੁਲਸ ਟੀਮ ਨੇ ਗਰੋਹ ਦੇ ਮੁੱਖ ਸਾਜ਼ਿਸ਼ਘਾੜੇ ਡਰਾਇਵਰ ਸਮੇਤ ਉਸ ਦੇ 6 ਸਾਥੀਆਂ ਨੂੰ ਗਿ੍ਫ਼ਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ | ਇਨ੍ਹਾਂ ‘ਚੋਂ 2 ‘ਤੇ ਸਾਲ 2014 ਅਤੇ 2021 ‘ਚ ਵੀ ਕੇਸ ਦਰਜ ਹੋ ਚੁੱਕੇ ਹਨ | ਬਠਿੰਡਾ ਦੇ ਐੱਸ ਐੱਸ ਪੀ ਸ੍ਰੀ ਜੇ. ਇਲਨਚੇਚੀਲਯਨ ਨੇ ਦੱਸਿਆ ਕਿ ਮੁੱਖ ਮੁਲਜ਼ਮ ਇੱਕ ਮਾਮਲੇ ਦੇ ਸ਼ਿਕਾਇਤਕਰਤਾ ਪੁਰਸ਼ੋਤਮ ਕੁਮਾਰ ਦਾ ਡਰਾਈਵਰ ਕੋਟਕਪੂਰਾ ਨਿਵਾਸੀ ਮਨਪ੍ਰੀਤ ਸਿੰਘ ਮਨੀ ਹੈ, ਜਿਸ ਨੇ ਆਪਣੇ ਹੋਰ ਸਾਥੀਆਂ ਦਰਸ਼ਨ ਉਰਫ਼ ਸੋਨਾ, ਸਾਗਰ ਸਿੰਘ ਅਤੇ ਅਨਮੋਲਪ੍ਰੀਤ ਮਨੀ ਹਨ | ਸਾਰੇ ਮੁਲਜ਼ਮ ਕੋਟਕਪੂਰਾ ਦੇ ਹੀ ਰਹਿਣ ਵਾਲੇ ਹਨ | ਮੁਲਜ਼ਮਾਂ ਦੇ ਕਬਜ਼ੇ ‘ਚੋਂ ਲੁੱਟੀ ਹੋਈ ਕ੍ਰੇਟਾ ਕਾਰ, ਘਟਨਾ ‘ਚ ਇਸਤੇਮਾਲ ਹਥਿਆਰ ਅਤੇ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਮਨੀ ਤੋਂ ਦੇਸੀ ਕੱਟਾ ਬਰਾਮਦ ਕੀਤਾ ਗਿਆ ਹੈ |
ਮੁਲਜ਼ਮਾਂ ਨੂੰ ਘਟਨਾ ਨੂੰ ਅੰਜ਼ਾਮ ਦੇਣ ਲਈ ਸਿਮ ਕਾਰਡ ਰਾਮਪੁਰਾ ਦੇ ਰਹਿਣ ਵਾਲੇ ਹਰਪ੍ਰੀਤ ਉਰਫ਼ ਹੈਪੀ ਨੇ ਮੁਹੱਇਆ ਕਰਾਏ ਸਨ | ਇਸ ਤੋਂ ਇਲਾਵਾ ਉਨ੍ਹਾਂ ਦੇ ਠਹਿਰਨ, ਖਾਣ-ਪੀਣ ਅਤੇ ਲੁਕਣ ਦਾ ਬੰਦੋਬਸਤ ਰਾਮਪੁਰਾ ਨਿਵਾਸੀ ਪੰਮਾ ਨਾਹਰ ਨੇ ਕੀਤਾ ਸੀ | ਪੁਲਸ ਨੇ ਇਨ੍ਹਾਂ ਦੋਵਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ | ਜ਼ਿਕਰਯੋਗ ਹੈ ਕਿ ਰਾਮਪੁਰਾ ਮੰਡੀ ਦੀ ਰਾਇਲ ਅਸਟੇਟ ਕਾਲੋਨੀ ‘ਚ ਬੀਤੀ 26 ਨਵੰਬਰ ਨੂੰ ਚਾਰ ਅਣਪਛਾਤੇ ਲੋਕਾਂ ਨੇ ਪੁਰਸ਼ੋਤਮ ਕੁਮਾਰ ਦੇ ਘਰ ਅੰਦਰ ਦਾਖਲ ਹੋ ਕੇ ਲੁੱਟ ਦੀ ਨੀਅਤ ਨਾਲ ਪਹਿਲਾਂ ਉਨ੍ਹਾ ਨੂੰ ਕੱੁਟਿਆ, ਫਿਰ ਪੁਰਸ਼ੋਤਮ ਦੀ ਕ੍ਰੇਟਾ ਕਾਰ ਲੈ ਗਏ | ਥਾਣਾ ਰਾਮਪੁਰਾ ‘ਚ ਹੱਤਿਆ ਦੀ ਕੋਸ਼ਿਸ਼ ਸਮੇਤ ਆਈ ਪੀ ਸੀ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ |

LEAVE A REPLY

Please enter your comment!
Please enter your name here