27.8 C
Jalandhar
Saturday, May 11, 2024
spot_img

ਕੋਟਾ ‘ਚ ਕੋਚਿੰਗ ਲੈਂਦੇ ਤਿੰਨ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ

ਕੋਟਾ : ਰਾਜਸਥਾਨ ਦੇ ਕੋਟਾ ‘ਚ ਤਿੰਨ ਵਿਦਿਆਰਥੀਆਂ ਨੇ 24 ਘੰਟਿਆਂ ਦੇ ਅੰਦਰ ਆਤਮ-ਹੱਤਿਆ ਕਰ ਲਈ | ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੇ ਸੰਬੰਧ ਵਿੱਚ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ | ਸੋਮਵਾਰ ਇਕ ਹੀ ਹੋਸਟਲ ‘ਚ ਦੋ ਵਿਦਿਆਰਥੀਆਂ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ | ਪੁਲਸ ਅਨੁਸਾਰ ਛੱਤ ਵਾਲੇ ਪੱਖੇ ਨਾਲ ਲਟਕਦੇ ਮਿਲੇ ਮਿ੍ਤਕਾਂ ਦੀ ਪਛਾਣ ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਰਹਿਣ ਵਾਲੇ ਐੱਨ ਈ ਈ ਟੀ ਪ੍ਰੀਖਿਆਰਥੀ ਅੰਕੁਸ਼ ਆਨੰਦ (18) ਅਤੇ ਗਯਾ ਜ਼ਿਲ੍ਹੇ ਦੇ ਜੇ ਈ ਈ ਪ੍ਰੀਖਿਆਰਥੀ ਉੱਜਵਲ ਕੁਮਾਰ (17) ਵਜੋਂ ਹੋਈ ਹੈ | ਸੂਚਨਾ ਤੋਂ ਬਾਅਦ ਥਾਣਾ ਸਿਟੀ ਦੇ ਐੱਸ ਪੀ ਸਮੇਤ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ | ਇਸ ਘਟਨਾ ਤੋਂ ਪਹਿਲਾਂ ਕੋਚਿੰਗ ਦੇ ਇਕ ਵਿਦਿਆਰਥੀ ਵੱਲੋਂ ਕਥਿਤ ਤੌਰ ‘ਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ | ਇਸ ਵਿਦਿਆਰਥੀ ਦੀ ਪਛਾਣ ਪ੍ਰਣਵ ਵਰਮਾ (17) ਵਜੋਂ ਹੋਈ ਹੈ, ਜੋ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਤੋਂ ਨੈਸ਼ਨਲ ਐਲੀਜੀਬਿਲਟੀ-ਕਮ-ਐਂਟਰੈਂਸ ਟੈਸਟ ਦੀ ਤਿਆਰੀ ਕਰ ਰਿਹਾ ਸੀ | ਉਸ ਨੇ ਕੁਨਹਾਰੀ ਥਾਣਾ ਖੇਤਰ ਦੇ ਆਪਣੇ ਹੋਸਟਲ ‘ਚ ਐਤਵਾਰ ਦੇਰ ਰਾਤ ਕਥਿਤ ਤੌਰ ‘ਤੇ ਜ਼ਹਿਰ ਖਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ |

Related Articles

LEAVE A REPLY

Please enter your comment!
Please enter your name here

Latest Articles