ਰੋਪੜ (ਨਵਾਂ ਜ਼ਮਾਨਾ ਸਰਵਿਸ)
ਮੰਗਲਵਾਰ ਨੂੰ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੀ ਜਿਲ੍ਹਾ ਕੌਂਸਲ ਰੋਪੜ ਦੀ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਵਿਸ਼ੇਸ਼ ਤÏਰ ‘ਤੇ ਪੁੱਜੇ ¢ ਜਿਲ੍ਹਾ ਇੰਚਾਰਜ ਨਰਿੰਦਰ ਕÏਰ ਸੋਹਲ ਸੂਬਾ ਸਕਤਰੇਤ ਮੈਂਬਰ ਵੀ ਹਾਜ਼ਰ ਸਨ¢ ਪਾਰਟੀ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਨੰਗਲੀ ਨੇ ਮੀਟਿੰਗ ਵਿਚ ਏਜੰਡਿਆਂ ਨੂੰ ਪੇਸ਼ ਕੀਤਾ | ਉਹਨਾਂ ਵਿੱਚ ਇੱਕ ਦਸੰਬਰ ਤੋਂ ਤਿੰਨ ਦਸੰਬਰ ਤੱਕ ਜੇਲ੍ਹ ਭਰੋ ਸੱਤਿਆਗ੍ਰਹਿ,ਪੰਜਾਬ ਵਿੱਚ ਜਲਦੀ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ, ਪਾਰਟੀ ਮੈਂਬਰਸ਼ਿਪ ਦਾ ਨਵੀਨੀਕਰਨ ਆਦਿ ਸ਼ਾਮਿਲ ਸਨ¢ ਦਵਿੰਦਰ ਨੰਗਲੀ ਵੱਲੋਂ ਏਜੰਡਿਆਂ ਦੀ ਵਿਆਖਿਆ ਕੀਤੀ ਗਈ ਅਤੇ ਅਮਲ ਕਰਨ ਲਈ ਤਜਵੀਜ਼ਾਂ ਰੱਖੀਆਂ ਗਈਆਂ | ਜ਼ਿਲ੍ਹਾ ਇੰਚਾਰਜ ਨਰਿੰਦਰ ਕÏਰ ਸੋਹਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਮੁੱਚੇ ਵਿਗੜ ਚੁੱਕੇ ਹਾਲਾਤ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਅੱਜ ਪੰਜਾਬ ਗੈਂਗਸਟਰਵਾਦ ਅਤੇ ਨਸ਼ਿਆਂ ਦੀ ਧਰਤੀ ਬਣ ਚੁੱਕਾ ਹੈ¢ ਜਿਸ ਦਾ ਹੀ ਸਿੱਟਾ ਹੈ ਕਿ ਕਤਲ, ਡਾਕੇ ,ਚੋਰੀਆਂ ਤੇ ਲੁੱਟਾਂ ਖੋਹਾਂ ਵਿੱਚ ਬੇਸ਼ੁਮਾਰ ਵਾਧਾ ਹੋ ਰਿਹਾ ਹੈ ਜੋ ਕਿ ਗੰਭੀਰ ਚਿੰਤਾ ਪੈਦਾ ਕਰਦਾ ਹੈ¢ ਉਹਨਾਂ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ¢ ਭਰਿਸ਼ਟਾਚਾਰ,ਬੇਰੁਜ਼ਗਾਰੀ ਅਤੇ ਅਨੇਕਾਂ ਹੋਰ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੋ ਰਿਹਾ | ਨਿਰਮਲ ਸਿੰਘ ਧਾਲੀਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਵੱਲੋਂ ਇੱਕ ਦਸੰਬਰ ਤੋਂ ਤਿੰਨ ਦਸੰਬਰ ਤੱਕ ਜੇਲ੍ਹ ਭਰੋ ਅੰਦੋਲਨ ਦੇ ਦਿੱਤੇ ਸੱਦੇ ਦੇ ਸੰਬੰਧ ਵਿੱਚ ਕਿਹਾ ਕਿ ਅੱਜ ਮੋਦੀ ਰਾਜ ਵਿੱਚ ਸੰਵਿਧਾਨ ਨੂੰ ਖਤਰਾ ਖੜ੍ਹਾ ਕਰ ਦਿੱਤਾ ਗਿਆ ਹੈ¢ ਸੰਵਿਧਾਨ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਕੇ ਦੇਸ਼ ਦੀਆਂ ਸਥਾਪਿਤ ਕਦਰਾਂ ਕੀਮਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ,ਫਿਰਕਾਪ੍ਰਸਤੀ ਅਤੇ ਤਾਨਾਸ਼ਾਹੀ ਦਾ ਬੋਲਬਾਲਾ ਕਾਇਮ ਕਰਨ ਲਈ ਆਰ ਐਸ ਐਸ ਦੁਆਰਾ ਸੰਚਾਲਤ ਇਹ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ | ਬੀ ਜੇ ਪੀ ਸਰਕਾਰ ਆਪਣੇ ਖੁੱਸ ਚੁੱਕੇ ਵਕਾਰ ਦੀ ਚਿੰਤਾ ਕਾਰਨ ਹੁਣ ਵਿਰੋਧੀਆਂ ਦੀਆਂ ਵੋਟਾਂ ਕੱਟ ਕੇ ਵੋਟਾਂ ਚੋਰੀ ਕਰ ਰਹੀ ਹੈ | ਵਿਰੋਧਿਆਂ ਨੂੰ ਧਮਕਾਉਣ ਲਈ ਸੀ ਬੀ ਆਈ ਤੇ ਈ ਡੀ ਦੀ ਵਰਤੋਂ ਬੇਸ਼ਰਮੀ ਨਾਲ ਕਰ ਰਹੀ ਹੈ | ਵੋਟਾਂ ਦਾ ਧਰੁਵੀਕਰਨ ਕਰਨ ਲਈ ਹਿੰਦੂ-ਮੁਸਲਮਾਨ ਵਿਵਾਦ ਖੜੇ ਕਰਕੇ ਘੱਟ ਗਿਣਤੀਆਂ ਵਿਰੁੱਧ ਨਫਰਤ ਫੈਲਾ ਰਹੀ ਹੈ¢ ਕਾਰਪੋਰੇਟਾਂ ਦੇ ਹੱਥੋਂ ਦੇਸ਼ ਨੂੰ ਆਰਥਿਕ ਤÏਰ ‘ਤੇ ਲੁੱਟਣ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ¢ਸੰਵਿਧਾਨਕ ਸੰਸਥਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ¢ ਅਮਰੀਕਾ ਨਾਲ ਮੁਕਤ ਵਪਾਰ ਸਮਝÏਤਾ ਕਰਕੇ ਖੇਤੀ ਦੇ ਖਾਤਮੇ ਦਾ ਮੁੱਢ ਬੰਨਿ੍ਹਆ ਜਾ ਰਿਹਾ ਹੈ¢ਬੇਰੁਜ਼ਗਾਰੀ, ਭਰਿਸ਼ਟਾਚਾਰ ਗਰੀਬੀ, ਸਿਹਤ, ਸਿੱਖਿਆ ਆਦਿ ਸਭ ਵਿਕਰਾਲ ਸਮੱਸਿਆਵਾਂ ਬਣ ਚੁੱਕੀਆਂ ਹਨ | ਇਹਨਾਂ ਮਸਲਿਆਂ ਨੂੰ ਲੈ ਕੇ ਜੇਲ੍ਹ ਭਰੋ ਅੰਦੋਲਨ ਕੀਤਾ ਜਾ ਰਿਹਾ ਹੈ¢ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਣ ਜਾ ਰਹੀਆਂ ਚੋਣਾਂ ਲਈ ਪਾਰਟੀ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਮੁਹਿੰਮ ਜਾਰੀ ਰੱਖੀ ਹੋਈ ਹੈ¢ਪਾਰਟੀ ਚੋਣਾਂ ਖੱਬੀਆਂ ਪਾਰਟੀਆਂ ਤੇ ਜਮਹੂਰੀਅਤ ਪਸੰਦ ਪਾਰਟੀਆਂ ਦੁਆਰਾ ਮਿਲ ਕੇ ਲੜਨ ਨੂੰ ਤਰਜੀਹ ਦੇਵੇਗੀ¢ਪ੍ਰੰਤੂ ਇਸ ਤਰ੍ਹਾਂ ਦਾ ਕੋਈ ਚੁਣਾਵੀ ਗਠਜੋੜ ਬਣ ਕੇ ਸਾਹਮਣੇ ਆਉਣ ਤੋਂ ਪਹਿਲਾਂ ਵੀ ਪਾਰਟੀ ਜਿਨ੍ਹਾਂ ਹਲਕਿਆਂ ਵਿੱਚ ਚੋਣ ਦੇ ਚੰਗੇ ਨਤੀਜਿਆਂ ਦੀ ਉਮੀਦ ਹੈ, ਉਹਨਾਂ ਦੀ ਪਛਾਣ ਕਰਕੇ ਤਿਆਰੀਆਂ ਕਰ ਰਹੀ ਹੈ¢ਪਾਰਟੀ ਵੱਲੋਂ 35 ਤੋਂ 40 ਸੀਟਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਜਿਵੇਂ ਕਿ ਅੱਜ ਦੀ ਮੀਟਿੰਗ ਨੇ ਰੋਪੜ ਦੀ ਸੀਟ ਲੜਨ ਦਾ ਫੈਸਲਾ ਕੀਤਾ ਹੈ¢
ਧਾਲੀਵਾਲ ਨੇ ਮੀਟਿੰਗ ਵਿੱਚ ਜੁੜੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਪਾਰਟੀ ਪ੍ਰੋਗਰਾਮਾਂ ਨੂੰ ਪੂਰੀ ਸ਼ਿੱਦਤ ਨਾਲ ਕਾਮਯਾਬ ਕੀਤਾ ਜਾਵੇ¢ਪਾਰਟੀ ਮੈਂਬਰਸ਼ਿਪ ਦਾ ਨਵੀਨੀਕਰਨ ਅਤੇ ਮੈਂਬਰਸ਼ਿਪ ਵਿੱਚ ਵਾਧਾ ਕਰਨ ਲਈ ਵੀ ਕਿਹਾ | ਅੰਤ ਵਿੱਚ ਜਿਲ੍ਹਾ ਕੌਂਸਲ ਨੇ ਫੈਸਲਾ ਕੀਤਾ ਕਿ ਇੱਕ ਦਸੰਬਰ ਨੂੰ ਪਾਰਟੀ ਪੂਰੀ ਤਿਆਰੀ ਨਾਲ ਜੇਲ ਭਰੋ ਅੰਦੋਲਨ ਦੇ ਸੱਦੇ ਨੂੰ ਕਾਮਯਾਬ ਕਰੇਗੀ ਅਤੇ ਰੋਪੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਜਾਏਗੀ | ਨਵੀਨੀਕਰਨ ਸਮੇਂ ਸਿਰ ਪੂਰਾ ਕਰ ਲਿਆ ਜਾਵੇਗਾ ਅਤੇ ਨਵੀਂ ਮੈਂਬਰਸ਼ਿਪ ਵਿਚ ਵਾਧਾ ਕੀਤਾ ਜਾਵੇਗਾ |





