ਸੁਖਬੀਰ ਵੱਲੋਂ ਇਆਲੀ, ਛੋਟੇਪੁਰ ਤੇ ਕੈਰੋਂ ਸਣੇ 29 ਹੋਰ ਅਹੁਦੇਦਾਰਾਂ ਦਾ ਐਲਾਨ

0
245

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇਬੰਦੀ ਦਾ ਹੋਰ ਵਿਸਥਾਰ ਕਰਦਿਆਂ ਵੀਰਵਾਰ 10 ਸੀਨੀਅਰ ਆਗੂਆਂ ਨੂੰ ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ ਦਾ ਮੈਂਬਰ ਅਤੇ 19 ਸੀਨੀਅਰ ਆਗੂਆਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ | ਸਲਾਹਕਾਰ ਬੋਰਡ ਵਿਚ ਗੋਬਿੰਦ ਸਿੰਘ ਲੌਂਗੋਵਾਲ, ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਅਲਵਿੰਦਰਪਾਲ ਸਿੰਘ ਪੱਖੋਕੇ, ਕੈਪਟਨ ਬਲਬੀਰ ਸਿੰਘ ਬਾਠ, ਮਹਿੰਦਰ ਸਿੰਘ ਹੁਸੈਨਪੁਰ, ਉਜਾਗਰ ਸਿੰਘ ਬਡਾਲੀ, ਬਲਬੀਰ ਸਿੰਘ ਮਿਆਣੀ, ਹਰਚਰਨ ਸਿੰਘ ਗੋਹਲਵੜੀਆ ਅਤੇ ਭਾਈ ਰਾਮ ਸਿੰਘ ਸ਼ਾਮਲ ਕੀਤੇ ਗਏ ਹਨ | ਸੀਨੀਅਰ ਮੀਤ ਪ੍ਰਧਾਨ ਆਦੇਸ਼ਪ੍ਰਤਾਪ ਸਿੰਘ ਕੈਰੋਂ, ਜੀਤਮਹਿੰਦਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਇਆਲੀ, ਸੋਹਣ ਸਿੰਘ ਠੰਡਲ, ਹਰਮੀਤ ਸਿੰਘ ਸੰਧੂ, ਮਨਤਾਰ ਸਿੰਘ ਬਰਾੜ, ਜਗਬੀਰ ਸਿੰਘ ਬਰਾੜ, ਗਗਨਜੀਤ ਸਿੰਘ ਬਰਨਾਲਾ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਹਰਪ੍ਰੀਤ ਸਿੰਘ ਕੋਟਭਾਈ, ਹਰੀਸ਼ ਰਾਏ ਢਾਂਡਾ, ਮਹਿੰਦਰ ਕੁਮਾਰ ਰਿਣਵਾ, ਹੰਸ ਰਾਜ ਜੋਸਨ, ਐੱਸ ਆਰ ਕਲੇਰ, ਹਰਪ੍ਰੀਤ ਕੌਰ ਮੁਖਮੈਲਪੁਰ, ਦਰਸ਼ਨ ਸਿੰਘ ਸ਼ਿਵਾਲਿਕ, ਗੁਰਦੇਵ ਕੌਰ ਸੰਘਾ ਅਤੇ ਹਰਭਜਨ ਸਿੰਘ ਡੰਗ ਬਣਾਏ ਗਏ ਹਨ |

LEAVE A REPLY

Please enter your comment!
Please enter your name here