ਸੱਤਪਾਲ ਸ਼ਰਮਾ ਸਦੀਵੀ ਵਿਛੋੜਾ ਦੇ ਗਏ

0
268

ਲੁਧਿਆਣਾ : ਸੱਤਪਾਲ ਸ਼ਰਮਾ ਜੋ ਲੰਮਾ ਸਮਾਂ ਕਾਮਰੇਡ ਡੀ ਪੀ ਮੌੜ ਦੇ ਨਾਲ ਪੀ.ਏ.ਯੂ ਇੰਪਲਾਈਜ਼ ਯੂਨੀਅਨ ਦੇ ਮੀਤ ਪ੍ਰਧਾਨ ਰਹੇ, 2009 ਵਿਚ ਰਿਟਾਇਰਮੈਂਟ ਤੋਂ ਬਾਅਦ ਪੀ.ਏ.ਯੂ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜਾਇੰਟ ਸੈਕਟਰੀ ਬਣੇ ਅਤੇ ਆਪਣੇ ਆਖਰੀ ਸਮੇਂ ਤੱਕ ਐਸੋਸੀਏਸ਼ਨ ਨਾਲ ਜੁੜੇ ਰਹੇ, ਸਦੀਵੀ ਵਿਛੋੜਾ ਦੇ ਗਏ ਹਨ | ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਮਨਮੋਹਨ ਸਿੰਘ ਸਸਕਾਰ ਸਮੇਂ ਹਾਜ਼ਰ ਸਨ | ਪੀ ਏ ਯੂ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਡੀ ਪੀ ਮੌੜ, ਜੇ.ਐੱਲ. ਨਾਰੰਗ, ਚਰਨ ਸਿੰਘ ਗੁਰਮ, ਡਾ. ਗੁਲਜ਼ਾਰ ਪੰਧੇਰ, ਜੋਗਿੰਦਰ ਰਾਮ, ਰਾਜਪਾਲ ਵਰਮਾ, ਸਤਨਾਮ ਸਿੰਘ, ਜੈਪਾਲ ਸਿੰਘ ਅਤੇ ਕੁਲਦੀਪ ਸਿੰਘ, ਡਾ. ਰਜਿੰਦਰਪਾਲ ਸਿੰਘ ਔਲਖ, ਪਰਮਜੀਤ ਸਿੰਘ ਗਿੱਲ ਅਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਡਾਕਟਰ ਅਰੁਣ ਮਿੱਤਰਾ ਅਤੇ ਐੱਮ ਐੱਸ ਭਾਟੀਆ ਇਸ ਮੌਕੇ ਹਾਜ਼ਰ ਹੋਏ |
ਪੀ.ਏ.ਯੂ. ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਕਿੰਗਰਾ, ਪੀ.ਏ.ਯੂ ਕਲਾਸ ਫੋਰਥ ਯੂਨੀਅਨ ਦੇ ਪ੍ਰਧਾਨ ਵਰਿੰਦਰ ਪੰਡੋਰੀ, ਜੁੁਆਇੰਟ ਕੌਂਸਲ ਆਫ ਟਰੇਡ ਯੂਨੀਅਨਜ਼ ਦੇ ਪ੍ਰਧਾਨ ਨਰੇਸ਼ ਗੌੜ ਤੋੋਂ ਇਲਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਰਮੇਸ਼ ਰਤਨ, ਚਮਕੌਰ ਸਿੰਘ ਅਤੇ ਵਿਜੇ ਕੁਮਾਰ ਨੇ ਸੱਤਪਾਲ ਸ਼ਰਮਾ ਦੀ ਬੇਵਕਤ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

LEAVE A REPLY

Please enter your comment!
Please enter your name here