ਪਾਕਿਸਤਾਨੀ ਹਾਈ ਕਮਿਸ਼ਨ ‘ਚ ਪੰਜਾਬਣ ਪ੍ਰੋਫੈਸਰ ਨੂੰ ਪੁੱਠੇ-ਸਿੱਧੇ ਸਵਾਲ

0
213

ਨਵੀਂ ਦਿੱਲੀ : ਪੰਜਾਬ ਦੀ ਇੱਕ ਮਹਿਲਾ ਸਿੱਖਿਆ ਸ਼ਾਸਤਰੀ ਨੇ ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨ ਦੇ ਵੀਜ਼ਾ ਸੈਕਸ਼ਨ ‘ਚ ਕੁਝ ਸੀਨੀਅਰ ਸਟਾਫ ‘ਤੇ ਅਸ਼ਲੀਲ ਵਿਹਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ | ਉਸ ਨੇ ਪਾਕਿਸਤਾਨ ਜਾਣ ਲਈ ਵੀਜ਼ੇ ਦੀ ਅਰਜ਼ੀ ਦਿੱਤੀ ਸੀ ਅਤੇ ਪਾਕਿਸਤਾਨ ਹਾਈ ਕਮਿਸ਼ਨ ਨਾਲ ਆਨਲਾਈਨ ਵੀਜ਼ਾ ਅਪਾਇੰਟਮੈਂਟ ਬੁੱਕ ਕੀਤੀ ਸੀ | ਮਹਿਲਾ ਪ੍ਰੋਫੈਸਰ ਨੇ ਦੋਸ਼ ਲਾਇਆ ਕਿ ਇਸ ਦੌਰਾਨ ਇਕ ਹੋਰ ਕਰਮਚਾਰੀ ਆ ਗਿਆ ਅਤੇ ਉਸ ਨੇ ਨਿੱਜੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਗਈ | ਕਰਮਚਾਰੀ ਨੇ ਮੈਨੂੰ ਪੁੱਛਿਆ—ਤੂੰ ਵਿਆਹ ਕਿਉਂ ਨਹੀਂ ਕਰਾਇਆ? ਵਿਆਹ ਤੋਂ ਬਿਨਾਂ ਕਿਵੇਂ ਰਹਿੰਦੀ ਐਂ? ਆਪਣੀ ਜਿਨਸੀ ਇੱਛਾ ਪੂਰੀ ਕਰਨ ਲਈ ਕੀ ਕਰਦੀ ਐਂ?
ਇਹ ਵੀ ਪੁੱਛਿਆ ਕਿ ਕੀ ਤੂੰੰ ਖਾਲਿਸਤਾਨ ਦੀ ਹਮਾਇਤ ਕਰਦੀ ਐਂ ਜਾਂ ਕਸ਼ਮੀਰ ਦੇ ਮੁੱਦਿਆਂ ‘ਤੇ ਲਿਖ ਸਕਦੀ ਐਂ |

LEAVE A REPLY

Please enter your comment!
Please enter your name here