31.5 C
Jalandhar
Friday, March 29, 2024
spot_img

ਜੋਸ਼ੀਮੱਠ 12 ਦਿਨਾਂ ‘ਚ 5.4 ਸੈਂਟੀਮੀਟਰ ਧਸਿਆ

ਦੇਹਰਾਦੂਨ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਜੋਸ਼ੀਮੱਠ ਦੀਆਂ ਸੈਟੇਲਾਈਟ ਤਸਵੀਰਾਂ ਅਤੇ ਇਸ ਦੇ ਗਰਕ ਹੋਣ ਬਾਰੇ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੂਰਾ ਸ਼ਹਿਰ ਗਰਕਦਾ ਜਾ ਰਿਹਾ ਹੈ |
ਤਸਵੀਰਾਂ ਕਾਰਟੋਸੈੱਟ-2ਐੱਸ ਸੈਟੇਲਾਈਟ ਤੋਂ ਲਈਆਂ ਗਈਆਂ ਹਨ | ਹੈਦਰਾਬਾਦ ਸਥਿਤ ਸੈਂਟਰ ਨੇ ਗਰਕ ਰਹੇ ਖੇਤਰਾਂ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ | ਤਸਵੀਰਾਂ ‘ਚ ਫੌਜ ਦੇ ਹੈਲੀਪੈਡ ਅਤੇ ਨਰਸਿਮ੍ਹਾ ਮੰਦਰ ਸਮੇਤ ਪੂਰੇ ਸ਼ਹਿਰ ਨੂੰ ਸੰਵੇਦਨਸ਼ੀਲ ਜ਼ੋਨ ਵਜੋਂ ਦਰਸਾਇਆ ਗਿਆ ਹੈ | ਇਸਰੋ ਦੀ ਮੁੱਢਲੀ ਰਿਪੋਰਟ ਦੇ ਆਧਾਰ ‘ਤੇ ਉੱਤਰਾਖੰਡ ਸਰਕਾਰ ਖਤਰੇ ਵਾਲੇ ਇਲਾਕਿਆਂ ‘ਚ ਬਚਾਅ ਮੁਹਿੰਮ ਚਲਾ ਰਹੀ ਹੈ ਅਤੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ | ਰਿਪੋਰਟ ਅਨੁਸਾਰ ਅਪਰੈਲ ਅਤੇ ਨਵੰਬਰ 2022 ਦੇ ਵਿਚਕਾਰ ਜ਼ਮੀਨ ਦੇ ਧਸਣ ਦੀ ਰਫਤਾਰ ਹੌਲੀ ਸੀ, ਜਿਸ ਦੌਰਾਨ ਜੋਸ਼ੀਮੱਠ 8.9 ਸੈਂਟੀਮੀਟਰ ਤੱਕ ਗਰਕਿਆ, ਪਰ 27 ਦਸੰਬਰ 2022 ਤੋਂ 8 ਜਨਵਰੀ 2023 ਦੇ ਵਿਚਕਾਰ ਇਹ ਰਫਤਾਰ ਵਧ ਗਈ | ਇਨ੍ਹਾਂ 12 ਦਿਨਾਂ ‘ਚ ਕਸਬਾ 5.4 ਸੈਂਟੀਮੀਟਰ ਤੱਕ ਗਰਕ ਗਿਆ |
ਸੈਟੇਲਾਈਟ ਤਸਵੀਰਾਂ ਦਿਖਾਉਂਦੀਆਂ ਹਨ ਕਿ ਜੋਸ਼ੀਮੱਠ-ਔਲੀ ਸੜਕ ਵੀ ਜ਼ਮੀਨ ਧਸਣ ਕਾਰਨ ਟੁੱਟਣ ਵਾਲੀ ਹੈ | ਹਾਲਾਂਕਿ ਵਿਗਿਆਨੀ ਅਜੇ ਵੀ ਕਸਬੇ ‘ਚ ਜ਼ਮੀਨ ਖਿਸਕਣ ਤੋਂ ਬਾਅਦ ਘਰਾਂ ਅਤੇ ਸੜਕਾਂ ‘ਚ ਨਜ਼ਰ ਆਈਆਂ ਤਰੇੜਾਂ ਦਾ ਅਧਿਐਨ ਕਰ ਰਹੇ ਹਨ, ਪਰ ਇਸਰੋ ਦੀ ਮੁੱਢਲੀ ਰਿਪੋਰਟ ‘ਚ ਸਾਹਮਣੇ ਆਏ ਖੁਲਾਸੇ ਡਰਾਉਣੇ ਹਨ |

Related Articles

LEAVE A REPLY

Please enter your comment!
Please enter your name here

Latest Articles