ਗੈਂਗਸਟਰ ਅੰਮਿ੍ਤ ਬੱਲ ਨਾਲ ਜੁੜੇ 13 ਸ਼ੂਟਰ ਗਿ੍ਫਤਾਰ

0
182

ਖੰਨਾ : (ਸੁਖਵਿੰਦਰ ਸਿੰਘ ਭਾਦਲਾ, ਪਰਮਿੰਦਰ ਸਿੰਘ ਮੋਨੂੰ) ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖੰਨਾ ਪੁਲਸ ਨੇ ਅੰਮਿ੍ਤ ਬੱਲ-ਜੱਗੂ ਭਗਵਾਨਪੁਰੀਆ-ਪਰਗਟ ਸੇਖੋਂ ਗੈਂਗ ਦੁਆਰਾ ਸੰਚਾਲਿਤ ਅੰਤਰਰਾਸ਼ਟਰੀ ਜਬਰੀ ਵਸੂਲੀ ਅਤੇ ਨਿਸ਼ਾਨਾ ਬਣਾਉਣ ਵਾਲੇ ਮਡਿਊਲ ਦਾ ਪਰਦਾ ਫਾਸ਼ ਕੀਤਾ ਹੈ | ਇਸ ਦੇ ਨਾਲ ਹੀ ਉਹਨਾ ਦੱਸਿਆ ਕਿ ਮਡਿਊਲ ਦੇ ਬੱਬਰ ਖਾਲਸਾ ਦੇ ਵਿਦੇਸ਼ੀ ਅੱਤਵਾਦੀਆਂ ਨਾਲ ਸੰਬੰਧ ਹਨ | ਉਹਨਾਂ ਕੋਲੋਂ 5 ਹਥਿਆਰਾਂ ਅਤੇ 53 ਕਾਰਤੂਸਾਂ ਦੀ ਬਰਾਮਦਗੀ ਨਾਲ ਕੁੱਲ 13 ਸਪਲਾਇਰਾਂ ਅਤੇ ਪਨਾਹ ਦੇਣ ਵਾਲਿਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਉਹਨਾ ਦੱਸਿਆ ਕਿ ਇਹਨਾਂ ਖਿਲਾਫ ਯੂ ਏ ਪੀ ਏ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ |
ਪੁਲਸ ਨੇ ਗਰੋਹ ਦੀ ਮਹਿਲਾ ਮੈਂਬਰ ਸਮੇਤ 13 ਬਦਮਾਸ਼ਾਂ ਨੂੰ ਗਿ੍ਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੰਜ ਪਿਸਤੌਲ ਅਤੇ 53 ਕਾਰਤੂਸ ਬਰਾਮਦ ਹੋਏ ਹਨ | ਸਾਰਿਆਂ ਦਾ ਸੰਬੰਧ ਬੱਬਰ ਖਾਲਸਾ ਨਾਲ ਦੱਸਿਆ ਜਾ ਰਿਹਾ | ਪੁਲਸ ਨੇ ਇਸ ਮਾਮਲੇ ‘ਚ ਕੁੱਲ 18 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਜਿਨ੍ਹਾਂ ‘ਚ ਅੰਮਿ੍ਤ ਬੱਲ, ਜੋ ਇਸ ਵੇਲੇ ਅਮਰੀਕਾ ‘ਚ ਹੈ, ਜੱਗੂ ਭਗਵਾਨਪੁਰੀਆ, ਪ੍ਰਗਟ ਸਿੰਘ, ਜੋ ਇਸ ਸਮੇਂ ਇੰਗਲੈਂਡ ‘ਚ ਹੈ, ਜੈਕ ਅਤੇ ਪ੍ਰਮੋਦ, ਜੋ ਹਾਲੇ ਪੁਲਸ ਦੀ ਗਿ੍ਫਤ ਤੋਂ ਬਾਹਰ ਹਨ | ਇਹ ਜਾਣਕਾਰੀ ਖੰਨਾ ‘ਚ ਲੁਧਿਆਣਾ ਰੇਂਜ ਦੇ ਆਈ ਜੀ ਕੌਸਤੁਬ ਸ਼ਰਮਾ, ਐੱਸ ਐੱਸ ਪੀ ਨੇ ਦਿੱਤੀ | ਉਹਨਾ ਦੱਸਿਆ ਕਿ ਵਿਦੇਸ਼ ‘ਚ ਬੈਠੇ ਗੈਂਗਸਟਰ ਅੰਮਿ੍ਤ ਬੱਲ ਨੇ ਗੈਂਗਸਟਰ ਗੋਲਡੀ ਬਰਾੜ ਦੀ ਤਰਜ਼ ‘ਤੇ ਵਿਦੇਸ਼ਾਂ ‘ਚ ਬੈਠੇ ਗੈਂਗ ਦਾ ਗਠਨ ਕੀਤਾ ਸੀ, ਜਿਸ ‘ਚ 17 ਤੋਂ 18 ਸਾਲ ਦੇ ਨੌਜਵਾਨਾਂ ਨੂੰ ਸ਼ਾਮਲ ਕਰਕੇ ਫਿਰੌਤੀ ਅਤੇ ਟਾਰਗੇਟ ਕਿਲਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ | ਗਰੋਹ ‘ਚ ਪੰਜਾਬ ਪੁਲਸ ਦਾ ਇੱਕ ਜਵਾਨ ਵੀ ਸ਼ਾਮਲ ਹੈ | ਬਦਮਾਸ਼ ਹਰਸਿਮਰਤ ਸਿੰਘ ਸਿੰਮਾ ਵਿਦੇਸ਼ ‘ਚ ਬੈਠੇ ਗੈਂਗਸਟਰ ਅੰਮਿ੍ਤ ਬੱਲ ਦੇ ਇਸ਼ਾਰੇ ‘ਤੇ ਪੰਜਾਬ ‘ਚ ਕੰਮ ਦੇਖ ਰਿਹਾ ਸੀ |
ਉਹ ਬਦਮਾਸ਼ਾਂ ਨੂੰ ਗੈਂਗ ‘ਚ ਸ਼ਾਮਲ ਕਰਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਰੌਤੀ ਅਤੇ ਟਾਰਗੇਟ ਕਿਲਿੰਗ ਲਈ ਪੰਜਾਬ ਅਤੇ ਹਰਿਆਣਾ ਭੇਜਿਆ ਜਾਂਦਾ ਸੀ |

LEAVE A REPLY

Please enter your comment!
Please enter your name here