16.8 C
Jalandhar
Sunday, December 22, 2024
spot_img

ਮਾਤਾ ਜੋਗਿੰਦਰ ਕੌਰ ਨੂੰ ਭਰਪੂਰ ਸ਼ਰਧਾਂਜਲੀਆਂ

ਨਾਭਾ, (ਵਰਿੰਦਰ ਵਰਮਾ)-ਕਸ਼ਮੀਰ ਸਿੰਘ ਗਦਾਈਆ ਦੇ ਸਤਿਕਾਰਯੋਗ ਮਾਤਾ ਜੀ ਜੋਗਿੰਦਰ ਕੌਰ ਦੀ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਗਦਾਈਆ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ | ਇਸ ਮੌਕੇ ਸਮਾਗਮ ‘ਚ ਹਰ ਵਰਗ ਦੇ ਲੋਕ ਸ਼ਾਮਲ ਹੋਏ | ਵੱਡੀ ਗਿਣਤੀ ਵਿੱਚ ਜੁੜੇ ਹੋਏ ਲੋਕਾਂ ਦੌਰਾਨ ਬਾਬਾ ਜਗਸੀਰ ਸਿੰਘ ਖਾਲਸਾ ਬਲਿਆਲ ਵਾਲਿਆਂ ਵੈਰਾਗਮਈ ਕੀਰਤਨ ਕੀਤਾ | ਇਸ ਸਮੇਂ ਵੱਡੀ ਤਾਦਾਦ ‘ਚ ਪੰਚ-ਸਰਪੰਚ, ਧਾਰਮਕ ਸੰਸਥਾਵਾਂ ਦੇ ਆਗੂ ਤੇ ਰਾਜਨੀਤਕ ਪਾਰਟੀਆ ਦੇ ਆਗੂ ਹਾਜ਼ਰ ਸਨ | ਸ਼ਰਧਾਂਜਲੀਆਂ ਭੇਟ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ, ਨਰਿੰਦਰ ਕੌਰ ਸੋਹਲ, ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ, ਸੂਬਾ ਕਾਰਜਕਾਰਨੀ ਦੇ ਮੈਂਬਰ ਕੁਲਦੀਪ ਸਿੰਘ ਭੋਲਾ, ਸੁਖਦੇਵ ਸ਼ਰਮਾ ਧੂਰੀ, ਪੰਜਾਬ ਇਸਤਰੀ ਸਭਾ ਦੇ ਸੂਬਾਈ ਪ੍ਰਧਾਨ ਬੀਬੀ ਕੁਸ਼ਲ ਭੌਰਾ, ਡਾ. ਇੰਦਰਵੀਰ ਸਿੰਘ, ਡਾ. ਮਨਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਨਗਰ ਸੁਧਾਰ ਟਰੱਸਟ ਨਾਭਾ ਦੇ ਨਵ-ਨਿਯੁਕਤ ਚੇਅਰਮੈਨ ਸੁਰਿੰਦਰਪਾਲ ਸ਼ਰਮਾ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋ. ਬਾਵਾ ਸਿੰਘ ਤੇ ਸਿੱਖਿਆ ਸ਼ਾਸਤਰੀ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਬੀਬੀ ਜੋਗਿੰਦਰ ਕੌਰ ਨੇ ਪਹਿਲਾਂ ਆਪਣੇ ਪਤੀ ਮਰਹੂਮ ਕਾਮਰੇਡ ਨਛੱਤਰ ਸਿੰਘ ਨਾਲ ਵਕਤ ਕੱਢਦਿਆਂ ਹੱਡ-ਭੰਨਵੀਂ ਮਿਹਨਤ ਕਰਦਿਆਂ ਪਰਵਾਰ ਨੂੰ ਪਾਲਿਆ ਤੇ ਮਿਹਨਤ ਦੀ ਕਮਾਈ ਕਰਕੇ ਸਾਰਿਆਂ ਨੂੰ ਪੜ੍ਹਾਇਆ | ਪੜ੍ਹਾਈ ਕਰਵਾਉਣ ਤੋਂ ਬਾਅਦ ਲੋਕ ਆਪਣੇ ਬੱਚਿਆਂ ਤਾੋ ਨੌਕਰੀ ਦੀ ਤਵੱਕੋ ਕਰਦੇ ਹਨ, ਪਰ ਬੀਬੀ ਜੋਗਿੰਦਰ ਕੌਰ ਨੇ ਮਰਹੂਮ ਕਾਮਰੇਡ ਨਛੱਤਰ ਸਿੰਘ ਦੇ ਕਹਿਣ ‘ਤੇ ਆਪਣੇ ਪੜੇ੍ਹ-ਲਿਖੇ ਪੁੱਤਰ ਕਸ਼ਮੀਰ ਸਿੰਘ ਗਦਾਈਆ ਨੂੰ ਔਖਿਆਂ ਸਮਿਆਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਹਵਾਲੇ ਕਰ ਦਿੱਤਾ | ਮਾਤਾ ਜੋਗਿੰਦਰ ਕੌਰ ਨੇ ਆਪਣੇ ਸਮਿਆਂ ਵਿੱਚ ਵੀ ਆਪਣੇ ਪਤੀ ਤੇ ਪੁੱਤਰ ਦਾ ਸਾਥ ਦਿੱਤਾ | ਕਮਿਊਨਿਸਟ ਆਗੂਆਂ ਨੇ ਕਿਹਾ ਕਿ ਅੱਜ ਸਾਡਾ ਮੁਲਕ ਅਨੇਕਾਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ, ਇਸ ਲਈ ਇਹੋ ਜਿਹੇ ਪ੍ਰਤੀਬੱਧ ਪਰਵਾਰ ਤੇ ਮਾਤਾ ਜੋਗਿੰਦਰ ਕੌਰ ਜਿਹੀਆਂ ਪ੍ਰਤੀਬੱਧ ਔਰਤਾਂ ਦੀ ਵਧੇਰੇ ਜ਼ਰੂਰਤ ਹੈ | ਇਸ ਮੌਕੇ ਪੰਜਾਬ ਇਸਤਰੀ ਸਭਾ ਦੀ ਆਗੂ ਰਵਿੰਦਰਜੀਤ ਕੌਰ, ਹਰਚਰਨਜੀਤ ਕੌਰ, ਇਸਤਰੀ ਜਾਗਿ੍ਤੀ ਮੰਚ ਪੰਜਾਬ ਦੇ ਆਗੂ ਅਮਨਦੀਪ ਕੌਰ ਦਿਉਲ, ਸੀ ਪੀ ਆਈ ਐੱਮ ਦੇ ਆਗੂ ਨਛੱਤਰ ਸਿੰਘ ਗੁਰਦਿੱਤਪੁਰਾ, ਗੁਰਮੀਤ ਸਿੰਘ ਛੱਜੂ ਭੱਟ, ਸੀ ਪੀ ਆਈ ਨਾਭਾ ਤਹਿਸੀਲ ਦੇ ਸਕੱਤਰ ਬਲਦੇਵ ਸਿੰਘ ਬਾਬਰਪੁਰ, ਨਰੇਗਾ ਕਾਮਿਆ ਦੇ ਸੂਬਾਈ ਸਕੱਤਰ ਜਗਸੀਰ ਸਿੰਘ ਖੋਸਾ, ਬੋਹੜ ਸਿੰਘ ਸੁਖਨਾ, ਗੁਰਦਿੱਤ ਸਿੰਘ ਦੀਨਾ, ਕਰਮਵੀਰ ਕੌਰ ਬੱਧਨੀ, ਮੁਹੰਮਦ ਖਲੀਲ, ਖੇਤ ਮਜ਼ਦੂਰ ਸਭਾ ਦੇ ਆਗੂ ਸੁਰਿੰਦਰ ਸਿੰਘ ਭੈਣੀ, ਗੁਰਦਿਆਲ ਸਿੰਘ ਨਿਰਮਾਣ, ਨੀਲੇ ਖਾਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਬੌੜਾ, ਧਰਮਵੀਰ ਸਿੰਘ ਹਰੀਗੜ੍ਹ, ਸੁਖਪਾਲ ਸਿੰਘ ਕਾਦਰਾਬਾਦ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਗੁਰਮੀਤ ਸਿੰਘ ਕਾਲਾਝਾੜ ਤੇ ਜਗਤਾਰ ਸਿੰਘ ਨੰਬਰਦਾਰ ਸਾਧੋਹੇੜੀ ਆਦਿ ਆਗੂ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles