ਸੁਖਵਿੰਦਰ ਸੁੱਖੀ ਨੂੰ ਸਦਮਾ, ਪਤੀ ਦੇਹਾਂਤ

0
232

ਜਲੰਧਰ (ਰਾਜੇਸ਼ ਥਾਪਾ)- ਨਵਾਂ ਜ਼ਮਾਨਾ ਪਰਵਾਰ ਦੀ ਮੈਂਬਰ ਸੁਖਵਿੰਦਰ ਕੌਰ ਸੁੱਖੀ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾ ਦੇ ਪਤੀ ਰਵਿੰਦਰ ਸਿੰਘ ਰੇਲ ਕੋਚ ਫੈਕਟਰੀ ਕਪੂਰਥਲਾ ਤੋਂ ਕੰਮ ਕਰਕੇ ਘਰ ਪਰਤੇ ਤਾਂ ਆਉਂਦਿਆਂ ਹੀ ਅਚਾਨਕ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ | ਜਲਦੀ ਨਾਲ ਉਨ੍ਹਾ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾ ਨੂੰ ਮਿ੍ਤਕ ਐਲਾਨ ਦਿੱਤਾ | ਉਹ ਆਪਣੇ ਪਿੱਛੇ ਦੋ ਬੇਟੀਆਂ ਤੇ ਇੱਕ ਬੇਟਾ ਛੱਡ ਗਏ | ਉਨ੍ਹਾ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿਹਾ ਉਨ੍ਹਾਂ ਦਾ ਅੰਤਿਮ ਸਸਕਾਰ ਰਿਸ਼ਤੇਦਾਰਾਂ ਦੇ ਬਾਹਰੋਂ ਆਉਣ ‘ਤੇ ਕੀਤਾ ਜਾਵੇਗਾ | ਇਸ ਦੁੱਖ ਦੀ ਘੜੀ ‘ਚ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਸਕੱਤਰ ਗੁਰਮੀਤ ਸਿੰਘ ਸ਼ੁਗਲੀ, ਸੰਪਾਦਕ ਚੰਦ ਫਤਿਹਪੁਰੀ, ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜਾ, ਜਤਿੰਦਰ ਪੰਨੂੰ, ਹਰਦੇਵ ਅਰਸ਼ੀ, ਸੁਕੀਰਤ ਆਨੰਦ, ਪਿ੍ਥੀਪਪਾਲ ਮਾੜੀਮੇਘਾ, ਰਜਿੰਦਰ ਮੰਢ ਅਤੇ ਨਵਾਂ ਜ਼ਮਾਨਾ ਦੇ ਸਮੂਹ ਸਟਾਫ਼ ਨੇ ਦੁੱਖ ਪ੍ਰਗਟ ਕੀਤਾ |

LEAVE A REPLY

Please enter your comment!
Please enter your name here