ਨਵੀਂ ਦਿੱਲੀ : ਦਿੱਲੀ ਦੀ ਮੰਡੋਲੀ ਜੇਲ੍ਹ ਵਿਚ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਦੀ ਕੋਠੜੀ ‘ਤੇ ਛਾਪਾ ਮਾਰ ਕੇ ਡੇਢ ਲੱਖ ਰੁਪਏ ਮੁੱਲ ਦਾ ਗੁੱਚੀ ਚੱਪਲਾਂ ਦਾ ਜੋੜਾ ਅਤੇ 80,000 ਰੁਪਏ ਦੀਆਂ ਦੋ ਜੀਨਸ ਬਰਾਮਦ ਕੀਤੀਆਂ ਗਈਆਂ | ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਸੀ ਟੀ ਵੀ ਫੁਟੇਜ਼ ‘ਚ ਚੰਦਰਸ਼ੇਖਰ ਜੇਲ੍ਹਰ ਦੀਪਕ ਸ਼ਰਮਾ ਦੇ ਸਾਹਮਣੇ ਰੋ ਰਿਹਾ ਹੈ |
ਇਸ ਤੋਂ ਪਹਿਲਾਂ ਜਦੋਂ ਸੁਕੇਸ਼ ਰੋਹਿਣੀ ਜੇਲ੍ਹ ਵਿਚ ਬੰਦ ਸੀ ਤਾਂ ਉਸ ਕੋਲੋਂ ਮੋਬਾਈਲ ਫੋਨ ਮਿਲਿਆ ਸੀ | ਇਸ ਦੀ ਵਰਤੋਂ ਲਈ ਉਹ ਅਫਸਰਾਂ ਨੂੰ ਹਰ ਮਹੀਨੇ ਡੇਢ ਕਰੋੜ ਰੁਪਏ ਰਿਸ਼ਵਤ ਦਿੰਦਾ ਸੀ | ਇਸ ਮਾਮਲੇ ਵਿਚ ਆਰਥਿਕ ਅਪਰਾਧ ਸ਼ਾਖਾ ਨੇ ਜੁਲਾਈ 2022 ਵਿਚ ਜੇਲ੍ਹ ਦੇ 82 ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਐੱਫ ਆਈ ਆਰ ਦਰਜ ਕਰਕੇ ਕਈਆਂ ਨੂੰ ਗਿ੍ਫਤਾਰ ਕੀਤਾ ਸੀ | ਜੂਨ 2022 ਵਿਚ ਸੁਕੇਸ਼ ਦੀ ਪਤਨੀ ਨੇ ਦੋਸ਼ ਲਾਇਆ ਸੀ ਕਿ ਜੇਲ੍ਹ ਦੇ ਮੁਲਾਜ਼ਮ ਉਸ ਦੇ ਪਤੀ ਨੂੰ ਮਾਰਨ ਦੀ ਧਮਕੀ ਦੇ ਰਹੇ ਹਨ | ਉਹ ਦੋ ਸਾਲਾਂ ਵਿਚ ਉਸ ਤੋਂ ਕਰੀਬ ਸਾਢੇ 12 ਕਰੋੜ ਰੁਪਏ ਦੀ ਉਗਰਾਹੀ ਕਰ ਚੁੱਕੇ ਹਨ |