ਬਿਜਲੀ ਰੁਪੱਈਆ ਸਸਤੀ

0
4

ਚੰਡੀਗੜ੍ਹ : ਪੰਜਾਬ ‘ਚ ਹੁਣ ਬਿਜਲੀ ਅÏਸਤਨ ਇੱਕ ਰੁਪਏ ਪ੍ਰਤੀ ਯੂਨਿਟ ਸਸਤੀ ਮਿਲੇਗੀ | ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਸ਼ੁੱਕਰਵਾਰ ਨੂੰ 2026-27 ਟੈਰਿਫ਼ ਆਰਡਰ ਐਲਾਨ ਦਿੱਤਾ ਹੈ | ਅਗਲੇ ਵਿੱਤੀ ਵਰ੍ਹੇ ‘ਚ ਪਹਿਲੀ ਅਪਰੈਲ ਤੋਂ ਪੰਜਾਬ ਦੇ ਖਪਤਕਾਰਾਂ ਨੂੰ ਬਿਜਲੀ ਅÏਸਤਨ ਇੱਕ ਰੁਪਏ ਪ੍ਰਤੀ ਯੂਨਿਟ ਸਸਤੀ ਮਿਲੇਗੀ | ਪੰਜਾਬ ‘ਚ ਘਰੇਲੂ ਖਪਤਕਾਰਾਂ ਨੂੰ ਦੋ ਕਿੱਲੋਵਾਟ ਤੱਕ 300 ਯੂਨਿਟ ਤੱਕ ਬਿਜਲੀ ਹੁਣ ਪ੍ਰਤੀ ਯੂਨਿਟ 1.55 ਰੁਪਏ ਸਸਤੀ ਮਿਲੇਗੀ, ਜਦੋਂ ਕਿ 300 ਯੂਨਿਟ ਤੋਂ ਉਪਰ ਬਿਜਲੀ ਪ੍ਰਤੀ ਯੂਨਿਟ 70 ਪੈਸੇ ਸਸਤੀ ਮਿਲੇਗੀ | ਇਸੇ ਤਰ੍ਹਾਂ ਦੋ ਕਿੱਲੋਵਾਟ ਤੋਂ ਸੱਤ ਕਿੱਲੋਵਾਟ ਤੱਕ ਦੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਤੱਕ ਬਿਜਲੀ ਪ੍ਰਤੀ ਯੂਨਿਟ 1.47 ਰੁਪਏ ਸਸਤੀ ਕੀਤੀ ਗਈ ਹੈ, ਜਦੋਂ ਕਿ 300 ਯੂਨਿਟਾਂ ਤੋਂ ਉਪਰ ਬਿਜਲੀ 70 ਪੈਸੇ ਪ੍ਰਤੀ ਯੂਨਿਟ ਸਸਤੀ ਕੀਤੀ ਹੈ | ਪੰਜਾਬ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ, ਜਿਸ ਕਰਕੇ ਨਵੇਂ ਟੈਰਿਫ਼ ਦਾ ਆਮ ਲੋਕਾਂ ‘ਤੇ ਘੱਟ ਅਸਰ ਪਵੇਗਾ, ਜਦੋਂ ਕਿ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਜ਼ਰੂਰ ਰਾਹਤ ਮਿਲੇਗੀ ਕਿਉਂਕਿ ਰੇਟ ‘ਚ ਕਟੌਤੀ ਹੋਣ ਨਾਲ ਸਬਸਿਡੀ ਦਾ ਭਾਰ ਘਟੇਗਾ | ਗ਼ੈਰ ਰਿਹਾਇਸ਼ੀ ਸਪਲਾਈ ਜਿਨ੍ਹਾਂ ‘ਚ ਦੁਕਾਨਦਾਰ ਆਦਿ ਆਉਂਦੇ ਹਨ, ਲਈ ਬਿਜਲੀ ਲੋਡ ਦੇ ਹਿਸਾਬ ਨਾਲ ਪ੍ਰਤੀ ਯੂਨਿਟ 50 ਪੈਸੇ ਤੋਂ 79 ਪੈਸੇ ਘਟਾਈ ਗਈ ਹੈ | ਸਮਾਲ ਪਾਵਰ ਸਪਲਾਈ ਦੀ ਬਿਜਲੀ ‘ਚ ਪ੍ਰਤੀ ਯੂਨਿਟ 12 ਪੈਸੇ, ਮੀਡੀਅਮ ਸਪਲਾਈ ‘ਚ ਪ੍ਰਤੀ ਯੂਨਿਟ 42 ਪੈਸੇ ਅਤੇ ਲਾਰਜ ਸਪਲਾਈ ‘ਚ ਬਿਜਲੀ ਪ੍ਰਤੀ ਯੂਨਿਟ 70 ਤੋਂ 74 ਪੈਸੇ ਪ੍ਰਤੀ ਯੂਨਿਟ ਤੱਕ ਕਟੌਤੀ ਕੀਤੀ ਗਈ ਹੈ | ਖੇਤੀ ਟਿਊਬਵੈੱਲਾਂ ਦੀ ਬਿਜਲੀ ‘ਚ ਪ੍ਰਤੀ ਯੂਨਿਟ 1.32 ਰੁਪਏ ਦੀ ਕਮੀ ਕੀਤੀ ਗਈ ਹੈ |