‘ਨਹੀਂ, ਮੈਂ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ’

0
285

ਵਾਸ਼ਿੰਗਟਨ : ਵ੍ਹਾਈਟ ਹਾਊਸ ਨੇ ਉਸ ਰਿਪੋਰਟ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਨੇ ਪਿਛਲੇ ਸਾਲ ਭਾਰਤੀ ਫੌਜ ਨੂੰ ਮਹੱਤਵਪੂਰਨ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਸੀ, ਜਿਸ ਨਾਲ ਉਸ ਨੂੰ ਚੀਨੀ ਘੁਸਪੈਠ ਨੂੰ ਸਫਲਤਾਪੂਰਵਕ ਨਜਿੱਠਣ ‘ਚ ਮਦਦ ਮਿਲੀ |
ਵ੍ਹਾਈਟ ਹਾਊਸ ‘ਚ ਰਣਨੀਤਕ ਸੰਚਾਰ ਲਈ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਕੋਆਰਡੀਨੇਟਰ ਜੌਹਨ ਕਿਰਬੀ ਨੇ ਇਸ ਖਬਰ ਬਾਰੇ ਪੁੱਛੇ ਜਾਣ ‘ਤੇ ਇੱਥੇ ਰੋਜ਼ਾਨਾ ਪੱਤਰਕਾਰ ਸੰਮੇਲਨ ‘ਚ ਕਿਹਾ, ‘ਨਹੀਂ, ਮੈਂ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ |’

LEAVE A REPLY

Please enter your comment!
Please enter your name here