ਲਖਨਊ : ਯੂ ਪੀ ਦੇ ਬਿਜਲੀ ਵਿਭਾਗ ‘ਚ ਤਾਇਨਾਤ ਐੱਸ ਡੀ ਓ ਨੂੰ ਕਥਿਤ ਤੌਰ ‘ਤੇ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਤਸਵੀਰ ਆਪਣੇ ਦਫਤਰ ‘ਚ ਲਗਾ ਕੇ ਉਸ ਨੂੰ ਆਪਣਾ ਆਦਰਸ਼ ਮੰਨਣ ਦੇ ਦੋਸ਼ ‘ਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ | ਦਕਸ਼ਾਂਚਲ ਬਿਜਲੀ ਵੰਡ ਨਿਗਮ ਦੇ ਐੱਮ ਡੀ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਅਮਿਤ ਕਿਸ਼ੋਰ ਨੇ ਦੱਸਿਆ ਕਿ ਉਨ੍ਹਾ ਦੀ ਸਿਫਾਰਸ਼ ‘ਤੇ ਯੂ ਪੀ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਐੱਮ ਦੇਵਰਾਜ ਨੇ ਵਿਭਾਗੀ ਐੱਸ ਡੀ ਓ ਰਵਿੰਦਰ ਪ੍ਰਕਾਸ਼ ਗੌਤਮ ਦੀ ਸੇਵਾ ਸਮਾਪਤ ਕਰ ਦਿੱਤੀ ਹੈ | ਜਾਂਚ ਦੌਰਾਨ ਪਤਾ ਲੱਗਾ ਕਿ ਉਹ ਓਸਾਮਾ ਬਿਨ ਲਾਦੇਨ ਦੀ ਤਸਵੀਰ ਲਗਾ ਕੇ ਉਸ ਨੂੰ ਆਪਣਾ ਆਦਰਸ਼ ਦੱਸਦਾ ਸੀ |




