ਬੰਗਲਾ ਖਾਲੀ ਕਰਨ ਦਾ ਹੁਕਮ ਮੰਨਾਂਗਾ : ਰਾਹੁਲ

0
432

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਲੋਕ ਸਭਾ ਸਕੱਤਰੇਤ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸਰਕਾਰੀ ਬੰਗਲਾ ਖਾਲੀ ਕਰਨ ਦੇ ਸੰਬੰਧ ‘ਚ ਉਹ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਦਿਆਂ ਸਕੱਤਰੇਤ ਵੱਲੋਂ ਦਿੱਤੇ ਪੱਤਰ ਵਿਚਲੇ ਵੇਰਵਿਆਂ ਦੀ ਪਾਲਣਾ ਕਰਨਗੇ | ਲੋਕ ਸਭਾ ਸਕੱਤਰੇਤ ਨੇ ਉਨ੍ਹਾ ਨੂੰ ਨੋਟਿਸ ਭੇਜ ਕੇ 22 ਅਪਰੈਲ ਤੱਕ ਸਰਕਾਰੀ ਬੰਗਲਾ ਖਾਲੀ ਕਰਨ ਲਈ ਕਿਹਾ ਹੈ |
ਰਾਹੁਲ ਨੇ 12 ਤੁਗਲਕ ਲੇਨ ਸਥਿਤ ਬੰਗਲੇ ਨੂੰ ਖਾਲੀ ਕਰਨ ਸੰਬੰਧੀ 27 ਮਾਰਚ ਨੂੰ ਮਿਲੇ ਪੱਤਰ ਲਈ ਸਕੱਤਰੇਤ ਦਾ ਧੰਨਵਾਦ ਕੀਤਾ |

LEAVE A REPLY

Please enter your comment!
Please enter your name here