ਗੰਗਟੋਕ : ਸਿੱਕਮ ਦੀ ਰਾਜਧਾਨੀ ਗੰਗਟੋਕ ਕੋਲ ਮੰਗਲਵਾਰ ਬਰਫ ਖਿਸਕਣ ਕਾਰਨ 7 ਸੈਲਾਨੀਆਂ ਦੀ ਮੌਤ ਹੋ ਗਈ ਤੇ 11 ਜ਼ਖਮੀ ਹੋ ਗਏ। ਇਹ ਹਾਦਸਾ ਦਿਨੇ 12 ਵੱਜ ਕੇ 20 ਮਿੰਟ ਦੇ ਕਰੀਬ ਚੀਨ ਨਾਲ ਲੱਗਦੇ ਨਾਥੂ ਲਾ ਨੂੰ ਜੋੜਦੇ ਜਵਾਹਰ ਲਾਲ ਨਹਿਰੂ ਮਾਰਗ ’ਤੇ ਵਾਪਰਿਆ।
ਹਾਦਸੇ ਵਾਲੇ ਇਲਾਕੇ ’ਚ 13ਵੇਂ ਮਾਈਲਸਟੋਨ ਤੱਕ ਜਾਣ ਦਾ ਪਾਸ ਜਾਰੀ ਕੀਤਾ ਜਾਂਦਾ ਹੈ। ਇਸ ਦੇ ਅੱਗੇ ਨਹੀਂ ਜਾ ਸਕਦੇ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀ 14ਵੇਂ ਮਾਈਲਸਟੋਨ ਤੱਕ ਚਲੇ ਗਏ ਸਨ। ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀ ਆਰ ਓ) ਨੇ ਤੁਰੰਤ ਬਚਾਅ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਸੀ। 22 ਲੋਕਾਂ ਨੂੰ ਛੇਤੀ ਬਚਾਅ ਲਿਆ ਗਿਆ। ਇਨ੍ਹਾਂ ਵਿੱਚੋਂ 6 ਨੂੰ ਡੂੰਘੀ ਘਾਟੀ ਵਿਚੋਂ ਕੱਢਿਆ ਗਿਆ। ਰੱਖਿਆ ਸੂਤਰਾਂ ਮੁਤਾਬਕ 25-30 ਲੋਕ ਫਸ ਗਏ ਸਨ। ਬਰਫ ਖਿਸਕਣ ਦੀ ਭਵਿੱਖਬਾਣੀ ਨਹੀਂ ਹੁੰਦੀ। ਵਿਗਿਆਨੀ ਸਿਰਫ ਬਰਫ ਦੇ ਢੇਰ, ਤਾਪਮਾਨ ਤੇ ਹਵਾ ਦੀ ਹਾਲਤ ਨਾਲ ਬਰਫ ਖਿਸਕਣ ਦਾ ਅਨੁਮਾਨ ਹੀ ਲਾਉਦੇ ਹਨ।





