ਢਾਕਾ ਦਾ ਕੱਪੜਾ ਬਾਜ਼ਾਰ ਤਬਾਹ

0
211

ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਸਭ ਤੋਂ ਵੱਡੇ ਕੱਪੜਾ ਬਾਜ਼ਾਰਾਂ ਵਿੱਚੋਂ ਇੱਕ ਬੰਗਾ ਬਾਜ਼ਾਰ ’ਚ ਮੰਗਲਵਾਰ ਸਵੇਰੇ ਕਰੀਬ 6.10 ਵਜੇ ਭਿਆਨਕ ਅੱਗ ਲੱਗ ਗਈ, ਜਿਸ ਨਾਲ 8 ਵਿਅਕਤੀ ਜ਼ਖਮੀ ਹੋ ਗਏ। ਕਰੀਬ 2900 ਦੁਕਾਨਾਂ ਤਬਾਹ ਹੋ ਗਈਆਂ।
ਆਰਮੀ, ਨੇਵੀ ਤੇ ਏਅਰਫੋਰਸ ਨੂੰ ਸੱਦ ਕੇ ਅੱਗ ’ਤੇ ਛੇ ਘੰਟਿਆਂ ’ਚ ਕਾਬੂ ਪਾਇਆ ਗਿਆ। ਦੁਕਾਨਦਾਰ ਸਾਮਾਨ ਕੱਢਣ ਲਈ ਅੱਗ ’ਚ ਕੁੱਦ ਪਏ। ਸੈਲਫੀ ਤੇ ਫੋਟੋਆਂ ਖਿੱਚਣ ਵਾਲਿਆਂ ਨੇ ਅੱਗ ’ਤੇ ਕਾਬੂ ਪਾਉਣ ਦੇ ਯਤਨਾਂ ’ਚ ਰੁਕਾਵਟ ਪਾਈ। ਇਸੇ ਦੌਰਾਨ ਸ਼ਾਮ ਨੂੰ ਢਾਕਾ ਦੇ ਸਿੱਦੀਕ ਬਾਜ਼ਾਰ ’ਚ ਧਮਾਕੇ ਨਾਲ 17 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ ਵੱਧ ਜ਼ਖਮੀ ਹੋ ਗਏ। ਧਮਾਕਾ ਗੈਸ ਸਿਲੰਡਰ ਨਾਲ ਹੋਇਆ ਦੱਸਿਆ ਜਾਂਦਾ ਹੈ।

LEAVE A REPLY

Please enter your comment!
Please enter your name here