ਰਾਹੁਲ ਨੇ 5 ਸਾਬਕਾ ਕਾਂਗਰਸੀਆਂ ਨੂੰ ਅਡਾਨੀ ਨਾਲ ਜੋੜਿਆ

0
288

ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਅਡਾਨੀ ਦੇ ਮੁੱਦੇ ‘ਤੇ ਫਿਰ ਸਵਾਲ ਚੁੱਕੇ | ਉਨ੍ਹਾ ਕਿਹਾ ਕਿ ਸੱਚਾਈ ਛੁਪਾਉਂਦੇ ਹੋ, ਇਸ ਲਈ ਰੋਜ਼ ਭਟਕਾਉਂਦੇ ਹੋ | ਉਨ੍ਹਾ ਸਵਾਲ ਕੀਤਾ ਕਿ ਅਡਾਨੀ ਦੀਆਂ ਕੰਪਨੀਆਂ ‘ਚ 20,000 ਕਰੋੜ ਰੁਪਏ ਬੇਨਾਮੀ ਪੈਸਾ ਕਿਸ ਦਾ ਹੈ? ਰਾਹੁਲ ਨੇ ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ 5 ਨੇਤਾਵਾਂ ਨੂੰ ਵੀ ਅਡਾਨੀ ਨਾਲ ਜੋੜਿਆ | ਉਨ੍ਹਾ ਟਵਿਟਰ ‘ਤੇ ਇੱਕ ਤਸਵੀਰ ਸ਼ੇਅਰ ਕੀਤੀ | ਇਸ ‘ਚ ਪੰਜ ਨੇਤਾਵਾਂ ਦੇ ਨਾਵਾਂ ਦਾ ਜ਼ਿਕਰ ਕੀਤਾ | ਇਸ ‘ਚ ਅਡਾਨੀ ਦੇ ‘ਏ’ ਅੱਖਰ ਦੇ ਨਾਲ ਗੁਲਾਮ ਨਬੀ ਆਜ਼ਾਦ, ‘ਡੀ’ ਅੱਖਰ ਦੇ ਨਾਲ ਸਿੰਧੀਆ, ‘ਏ’ ਦੇ ਨਾਲ ਕਿਰਣ ਰੈਡੀ, ‘ਐਨ’ ਦੇ ਨਾਲ ਹਿਮੰਤ ਬਿਸਵ ਸ਼ਰਮਾ ਅਤੇ ‘ਆਈ’ ਦੇ ਨਾਲ ਅਨਿ ਐਟਨੀ ਲਿਖਿਆ ਗਿਆ ਹੈ | ਉਨ੍ਹਾ ਕਿਹਾ ਕਿ ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ | ਮੈਂ ਹਰ ਕੀਮਤ ਚੁਕਾਉਣ ਲਈ ਤਿਆਰ ਹਾਂ |
ਰਾਹੁਲ ਗਾਂਧੀ ਦੇ ਬਿਆਨ ‘ਤੇ ਅਸਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੇ ਟਵਿਟ ਕੀਤਾ | ਲਿਖਿਆ ਕਿ ਅਸੀਂ ਤੁਹਾਡੇ ਤੋਂ ਕਦੀ ਨਹੀਂ ਪੁੱਛਿਆ ਕਿ ਬੋਫੋਰਸ ਅਤੇ ਨੈਸ਼ਨਲ ਹੇਰਾਲਡ ਘੋਟਾਲੇ ਤੋਂ ਹੋਈ ਕਮਾਈ ਕਿੱਥੇ ਰੱਖੀ, ਖੈਰ ਅਸੀਂ ਕੋਰਟ ‘ਚ ਮਿਲਾਂਗੇ |

LEAVE A REPLY

Please enter your comment!
Please enter your name here