ਬੀਜਿੰਗ : ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਤਾਇਵਾਨ ਦੇ ਨੇੜਲੇ ਇਲਾਕਿਆਂ ‘ਚ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ | ਇਹ ਮਿਲਟਰੀ ਅਭਿਆਸ ਤਿੰਨ ਦਿਨ ਚੱਲੇਗਾ | ਚੀਨ ਨੇ ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਦੀ ਅਮਰੀਕਾ ਫੇਰੀ ਦੇ ਤੁਰੰਤ ਬਾਅਦ ਇਹ ਕਦਮ ਚੁੱਕੇ | ਚੀਨ ਨੇ ਫੁਜੀਆਨ ਸੂਬੇ ਦੇ ਪਿੰਗਟਨ ਆਈਲੈਂਡ ਦੇ ਨੇੜੇ 4 ਇਲਾਕਿਆਂ ‘ਚ ਮਿਲਟਰੀ ਡਰਿੱਲ ਸ਼ੁਰੂ ਕੀਤੀ ਹੈ | ਇਹ ਇਲਾਕਾ ਤਾਈਵਾਨ ਦੇ ਬਹੁਤ ਨੇੜੇ ਹੈ | ਤਾਈਵਾਨ ਦੀ ਡਿਫੈਂਸ ਮਿਲਟਰੀ ਦਾ ਕਹਿਣਾ ਹੈ ਕਿ ਪਿੰਗਟਨ ਆਈਲੈਂਡ ਦੇ ਇਲਾਕੇ ‘ਚ ਚੀਨ ਦੇ 8 ਵਾਰਸ਼ਿੱਪ ਅਤੇ 42 ਲੜਾਕੂ ਜਹਾਜ਼ ਦਿਖਾਈ ਦਿੱਤੇ ਹਨ | 7 ਅਪ੍ਰੈਲ ਨੂੰ ਹੀ ਚੀਨ ਨੇ ਆਪਣੇ 2 ਲੜਾਕੂ ਜਹਾਜ਼ ਅਤੇ ਸ਼ੇਨਡੋਂਗ ਸਮੇਤ 3 ਵਾਰਸ਼ਿੱਪ ਤਾਈਵਾਲ ਦੇ ਨੇੜੇ ਤੈਨਾਤ ਕਰ ਦਿੱਤੇ ਸਨ | ਚੀਨ ਨੇ ਇਸ ਅਭਿਆਸ ਨੂੰ ‘ਯੂਨਾਈਟਿਡ ਸ਼ਾਰਪ ਸੌਰਡ’ ਨਾਂਅ ਦਿੱਤਾ ਹੈ | ਇਹ ਮਿਲਟਰੀ ਡਰਿੱਕ ਤਾਈਵਾਨ ਤੱਟ ਤੋਂ ਸਿਰਫ਼ 50 ਕਿਲੋਮੀਟਰ ਦੂਰ ਕੀਤੀ ਜਾ ਰਹੀ ਹੈ | ਇਸ ‘ਚ ਅਸਲੀ ਹਥਿਆਰਾਂ ਅਤੇ ਗੋਲਾ-ਬਰੂਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ | ਇਹ ਅਭਿਆਸ 10 ਅਪ੍ਰੈਲ ਤੱਕ ਚੱਲੇਗਾ | ਚੀਨ ਪਹਿਲਾਂ ਇਹ ਡਰਿੱਕ ਤਾਈਵਾਨ ਤੋਂ ਕਰੀਬ 100 ਕਿਲੋਮੀਟਰ ਦੂਰ ਕਰਦਾ ਸੀ, ਪਰ ਸਾਈ ਇੰਗ ਵੇਨ ਦੇ ਅਮਰੀਕਾ ਦੌਰੇ ਤੋਂ ਬਾਅਦ ਹੁਣ ਚੀਨ ਬੇਹੱਦ ਨੇੜੇ ਪਹੁੰਚ ਗਿਆ ਹੈ |


