ਉਦਯੋਗਪਤੀਆਂ ਦਾ ਸਮਰਥਨ, ਪਰ ਭਿ੍ਰਸ਼ਟਾਚਾਰ ਦਾ ਨਹੀਂ : ਰਾਊਤ

0
300

ਮੁੰਬਈ : ਸ਼ਿਵ ਸੈਨਾ (ਊਧਵ ਬਾਲ ਠਾਕਰੇ) ਨੇਤਾ ਸੰਜੈ ਰਾਊਤ ਨੇ ਐਤਵਾਰ ਕਿਹਾ ਕਿ ਇੱਕਜੁਟ ਵਿਰੋਧੀ ਧਿਰ ਮਹਿਸੂਸ ਕਰਦੀ ਹੈ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਦੀ ਜਾਂਚ ਜ਼ਰੂਰੀ ਹੈ ਅਤੇ ਉਨ੍ਹਾਂ ਦੀ ਪਾਰਟੀ (ਸ਼ਿਵ ਸੈਨਾ) ਅਜਿਹੀ ਮੰਗ ਦੇ ਸਮਰਥਨ ’ਚ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਉਹ ਜਾਂਚ ਦੀ ਪ੍ਰਕਿਰਤੀ ਨੂੰ ਲੈ ਕੇ ਕਾਂਗਰਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦਰਮਿਆਨ ਮਤਭੇਦਾਂ ’ਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਉਨ੍ਹਾ ਕਿਹਾਇਕਜੁੱਟ ਵਿਰੋਧੀ ਧਿਰ ਮਹਿਸੂਸ ਕਰਦੀ ਹੈ ਕਿ ਅਡਾਨੀ ਕੰਪਨੀਆਂ ਦੀ ਜਾਂਚ ਜ਼ਰੂਰੀ ਹੈ ਅਤੇ ਸ਼ਿਵ ਸੈਨਾ ਵਿਰੋਧੀ ਧਿਰ ਦਾ ਹਿੱਸਾ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਵਾਲੀ ਜਾਂਚ ਕਮੇਟੀ ਅਤੇ ਸਾਂਝੀ ਸੰਸਦੀ ਕਮੇਟੀ ਵੱਲੋਂ ਮਿਲ ਕੇ ਜਾਂਚ ਕੀਤੀ ਜਾ ਸਕਦੀ ਹੈ। ਰਾਊਤ ਨੇ ਕਿਹਾਉਦਯੋਗਪਤੀਆਂ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ, ਪਰ ਭਿ੍ਰਸ਼ਟਾਚਾਰ ਦਾ ਨਹੀਂ।

LEAVE A REPLY

Please enter your comment!
Please enter your name here