ਸੋਮਨਾਥ : ਪੁਲਸ ਨੇ ਨਫਰਤੀ ਭਾਸ਼ਣ ਦੇਣ ਦੇ ਦੋਸ਼ ਹੇਠ ਐਤਵਾਰ ਸੱਜੇ-ਪੱਖੀ ਕਾਰਕੁੰਨ ਕਾਜਲ ਹਿੰਦੁਸਤਾਨੀ ਨੂੰ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ’ਚ ਗਿ੍ਰਫਤਾਰ ਕੀਤਾ ਹੈ। ਕਾਜਲ ’ਤੇ ਦੋਸ਼ ਹੈ ਕਿ ਉਸ ਨੇ ਰਾਮਨੌਮੀ ਮੌਕੇ ਨਫਰਤੀ ਤਕਰੀਰ ਕੀਤੀ ਸੀ, ਜਿਸ ਕਾਰਨ ਊਨਾ ਕਸਬੇ ’ਚ ਪਹਿਲੀ ਅਪਰੈਲ ਨੂੰ ਫਿਰਕੂ ਝੜਪ ਹੋ ਗਈ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਸਵੇਰੇ ਊਨਾ ’ਚ ਪੁਲਸ ਕੋਲ ਆਤਮ-ਸਮਰਪਣ ਕਰ ਦਿੱਤਾ ਸੀ। ਪੁਲਸ ਨੇ ਗਿ੍ਰਫਤਾਰ ਕਰਨ ਮਗਰੋਂ ਉਸ ਨੂੰ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ।