ਇੰਗਲੈਂਡ ਦੇ ਗੁਰਦੁਆਰੇ ਨੇ ਕੀਤਾ ਖਬਰਦਾਰ

0
185

ਲੰਡਨ : ਇੰਗਲੈਂਡ ਦੇ ਕੈਂਟ ਸ਼ਹਿਰ ਦੇ ਗੁਰਦੁਆਰੇ ਨੇ ਭਾਰਤੀਆਂ ਨੂੰ ਧੋਖਾ ਦੇਣ ਲਈ ਫਰਜ਼ੀ ਨੌਕਰੀਆਂ ਅਤੇ ਵੀਜ਼ਾ ਦੇਣ ਵਾਲੇ ਇਸ਼ਤਿਹਾਰਾਂ ਬਾਰੇ ਪਤਾ ਲੱਗਣ ਬਾਅਦ ਆਪਣੀ ਵੈੱਬਸਾਈਟ ’ਤੇ ਚੇਤਾਵਨੀ ਜਾਰੀ ਕੀਤੀ ਹੈ।
ਗ੍ਰੇਵਸੈਂਡ ’ਚ ਸਥਿਤ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰੇ ਨੇ ਕਿਹਾ ਹੈ ਕਿ ਗੁਰਦੁਆਰੇ ਦੇ ਨਾਂਅ ’ਤੇ ਦਿੱਤੀ ਗਈ ਟਿਕਟ ਮੁਫਤ, ਵੀਜ਼ਾ ਮੁਫਤ, ਖਾਣਾ ਮੁਫਤ ਨੌਕਰੀ ਦੀ ਪੇਸ਼ਕਸ਼ ਫਰਜ਼ੀ ਹੈ।
ਬਰਤਾਨੀਆ ’ਚ ਤੁਰੰਤ ਲੋੜ ਹੈ, ਸਿਰਲੇਖ ਵਾਲੇ ਇਸ਼ਤਿਹਾਰ ’ਚ ਕਿਹਾ ਗਿਆ ਹੈ ਕਿ ਦਿਲਚਸਪੀ ਰੱਖਣ ਵਾਲੇ ਪੁਰਸ਼ ਅਤੇ ਔਰਤਾਂ ਦਿੱਤੇ ਵਟਸਐਪ ਨੰਬਰ ’ਤੇ ਕਾਲ ਕਰਨ।

LEAVE A REPLY

Please enter your comment!
Please enter your name here