ਸ਼੍ਰੀਨਗਰ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਇੱਥੇ ਰਾਮਬਾਗ ਇਲਾਕੇ ’ਚ ਹਿਜ਼ਬੁਲ ਮੁਜਾਹਦੀਨ ਦੇ ਮੁਖੀ ਸਈਅਦ ਸਲਾਹੂਦੀਨ ਦੇ ਬੇਟੇ ਦਾ ਇੱਕ ਮਕਾਨ ਸੋਮਵਾਰ ਕੁਰਕ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਤਹਿਤ ਅਦਾਲਤ ਦੇ ਆਦੇਸ਼ ’ਤੇ ਘਰ ਕੁਰਕ ਕੀਤਾ ਗਿਆ, ਜੋ ਮਾਲ ਰਿਕਾਰਡ ’ਚ ਸਈਅਦ ਅਹਿਮਦ ਸ਼ਕੀਲ ਦੇ ਨਾਂਅ ’ਤੇ ਰਜਿਸਟਰਡ ਹੈ।
ਜਾਇਦਾਦ ਕੁਰਕ ਕਰਨ ਸੰਬੰਧੀ ਇੱਕ ਨੋਟਿਸ ਮਕਾਨ ਦੇ ਬਾਹਰ ਲਗਾਇਆ ਗਿਆ। ਅਧਿਕਾਰਤ ਸੁੂਤਰਾਂ ਨੇ ਦੱਸਿਆ ਕਿ ਸਈਅਦ ਸਲਾਹੂਦੀਨ ਦੀ ਹੋਰ ਜਾਇਦਾਦ ਵੀ ਕੁਰਕ ਕੀਤੇ ਜਾਣ ਦੀ ਸੰਭਾਵਨਾ ਹੈ।


