ਬਾਗਲਕੋਟ (ਕਰਨਾਟਕ)
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਕਿਹਾ ਕਿ ਜੇ ਕਰਨਾਟਕ ’ਚ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਸੂਬੇ ’ਚ ਵੰਸ਼ਵਾਦੀ ਰਾਜਨੀਤੀ ਸਿਖਰ ’ਤੇ ਹੋਵੇਗੀ ਅਤੇ ਸੂਬਾ ਦੰਗਿਆਂ ਤੋਂ ਪ੍ਰਭਾਵਤ ਹੋਵੇਗਾ। ਬੇਲਾਗਾਵੀ ਜ਼ਿਲ੍ਹੇ ’ਚ ਪੈਂਦੇ ਤੇਰਦਾਲ ’ਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਰਾਜ ਦੀ ਤਰੱਕੀ ਨੂੰ ਪਿਛਲਾ ਗੇਅਰ ਪੈ ਜਾਵੇਗਾ।
ਉਨ੍ਹਾ 10 ਮਈ ਨੂੰ ਹੋਣ ਵਾਲੀਆਂ ਚੋਣਾਂ ’ਚ ਲੋਕਾਂ ਦਾ ਸਮਰਥਨ ਮੰਗਦਿਆਂ ਕਿਹਾ ਕਿ ਸਿਰਫ ਭਾਜਪਾ ਹੀ ਹੈ ਜਿਹੜੀ ਕਿ ਸੂਬੇ ਨੂੰ ‘ਨਵੇਂ ਕਰਨਾਟਕ’ ਵੱਲ ਲੈ ਕੇ ਜਾ ਸਕਦੀ ਹੈ।


