ਸਮਲਿੰਗੀਆਂ ਦੇ ਮਾਪਿਆਂ ਦਾ ਚੀਫ ਜਸਟਿਸ ਨੂੰ ਪੱਤਰ

0
236

ਨਵੀਂ ਦਿੱਲੀ : ਕਰੀਬ 400 ਮਾਪਿਆਂ ਦੇ ਸਮੂਹ ਨੇ ਦੇਸ਼ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੂੰ ਪੱਤਰ ਲਿਖ ਕੇ ਆਪਣੇ ਸਮਲਿੰਗੀ ਬੱਚਿਆਂ ਲਈ ‘ਵਿਆਹ ’ਚ ਸਮਾਨਤਾ’ ਦਾ ਅਧਿਕਾਰ ਮੰਗਿਆ ਹੈ। ‘ਸਵੀਕਾਰ-ਦਿ ਰੇਨਬੋ ਪੇਰੈਂਟਸ’ ਵੱਲੋਂ ਲਿਖਿਆ ਗਿਆ ਪੱਤਰ ਇਸ ਮਾਅਨੇ ’ਚ ਅਹਿਮ ਹੈ ਕਿ ਚੀਫ ਜਸਟਿਸ ਦੀ ਪ੍ਰਧਾਨਗੀ ਹੇਠ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਉਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਹੈ, ਜਿਨ੍ਹਾਂ ’ਚ ਸਮਲਿੰਗੀ ਵਿਆਹ ਨੂੰ ਮਾਨਤਾ ਦਿਵਾਉਣ ਦੀ ਅਪੀਲ ਕੀਤੀ ਗਈ ਹੈ। ਮਾਪਿਆਂ ਦੇ ਸਮੂਹ ਨੇ ਪੱਤਰ ਵਿੱਚ ਲਿਖਿਆ ਹੈ-ਸਾਡੀ ਇੱਛਾ ਹੈ ਕਿ ਸਾਡੇ ਬੱਚਿਆਂ ਤੇ ਉਨ੍ਹਾਂ ਦੇ ਜੀਵਨ ਸਾਥੀ ਦੇ ਸੰਬੰਧਾਂ ਨੂੰ ਸਾਡੇ ਦੇਸ਼ ਦੇ ਵਿਸ਼ੇਸ਼ ਵਿਆਹ ਐਕਟ ਤਹਿਤ ਮਾਨਤਾ ਮਿਲੇ। ਸਾਨੂੰ ਆਸ ਹੈ ਕਿ ਜਿਸ ਤਰ੍ਹਾਂ ਇਹ ਵਿਸ਼ਾਲ ਦੇਸ਼ ਹੈ, ਉਹ ਓਨੀ ਹੀ ਵਿਸ਼ਾਲਤਾ ਨਾਲ ਆਪਣੀ ਵਿਭਿੰਨਤਾ ਨੂੰ ਸਵੀਕਾਰ ਕਰੇਗਾ।

LEAVE A REPLY

Please enter your comment!
Please enter your name here