16.8 C
Jalandhar
Sunday, December 22, 2024
spot_img

ਸਰਕਾਰੀ ਹਸਪਤਾਲ 8 ਵਜੇ ਹੀ ਖੁੱਲ੍ਹਣਗੇ

ਐੱਸ ਏ ਐੱਸ ਨਗਰ (ਗੁਰਜੀਤ ਬਿੱਲਾ)-ਜ਼ਿਲ੍ਹਾ ਸਿਹਤ ਵਿਭਾਗ ਅਧੀਨ ਸਾਰੇ ਦਫ਼ਤਰ 2 ਮਈ ਤੋਂ ਸਵੇਰੇ 7.30 ਵਜੇ ਖੁਲ੍ਹਣਗੇ ਅਤੇ ਦੁਪਹਿਰ 2 ਵਜੇ ਬੰਦ ਹੋਣਗੇ। ਸਿਵਲ ਸਰਜਨ ਡਾ. ਰੁਪਿੰਦਰ ਗਿੱਲ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਸਿਰਫ਼ ਦਫ਼ਤਰਾਂ ’ਤੇ ਲਾਗੂ ਹੋਣਗੀਆਂ, ਜਿਹੜੇ ਪਹਿਲਾਂ 9 ਤੋਂ 5 ਵਜੇ ਤੱਕ ਖੁੱਲ੍ਹੇ ਰਹਿੰਦੇ ਸਨ।
ਸਰਕਾਰੀ ਹਸਪਤਾਲਾਂ ਦੇ ਸਮੇਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਤੇ ਇਹ ਪਹਿਲਾਂ ਵਾਂਗ ਹੀ ਸਵੇਰੇ 8 ਵਜੇ ਖੁੱਲ੍ਹਣਗੇ ਤੇ ਦੁਪਹਿਰ 2 ਵਜੇ ਬੰਦ ਹੋਣਗੇ। ਇਨ੍ਹਾਂ ’ਚ ਜ਼ਿਲ੍ਹਾ ਹਸਪਤਾਲ ਮੋਹਾਲੀ, ਸਬ-ਡਵੀਜ਼ਨਲ ਹਸਪਤਾਲ ਖਰੜ ਅਤੇ ਡੇਰਾਬੱਸੀ ਅਤੇ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਹੈੱਲਥ ਸੈਂਟਰ, ਕਮਿਊਨਿਟੀ ਹੈੱਲਥ ਸੈਂਟਰ, ਸਬ-ਸੈਂਟਰ, ਆਮ ਆਦਮੀ ਕਲੀਨਿਕ, ਈ ਐੱਸ ਆਈ ਹਸਪਤਾਲ ਆਦਿ ਸ਼ਾਮਲ ਹਨ। ਜ਼ਿਲ੍ਹਾ ਸਿਹਤ ਵਿਭਾਗ ਦੇ ਮੁਖੀ ਡਾ. ਗਿੱਲ ਨੇ ਦੱਸਿਆ ਕਿ ਸਾਰੇ ਦਫ਼ਤਰ, ਜਿਵੇਂ ਸਿਵਲ ਸਰਜਨ ਦਫ਼ਤਰ ਮੋਹਾਲੀ ਤੇ ਹਸਪਤਾਲਾਂ ਅੰਦਰਲੇ ਦਫ਼ਤਰ ਜਿਹੜੇ 9 ਤੋਂ 5 ਵਜੇ ਤੱਕ ਖੁੱਲ੍ਹਦੇ ਸਨ, ਹੁਣ ਸਵੇਰੇ 7-30 ਤੋਂ 2 ਵਜੇ ਤਕ ਖੁਲ੍ਹੇ ਰਹਿਣਗੇ। ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਜਾਰੀ ਰਹਿਣਗੀਆਂ।

Related Articles

LEAVE A REPLY

Please enter your comment!
Please enter your name here

Latest Articles