-ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਪੋਲਿੰਗ ਸਟੇਸ਼ਨ ਪਹੁੰਚੇ। ਉਨ੍ਹਾ ਨੂੰ ਪੋਲਿੰਗ ਸਟੇਸ਼ਨ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ। ਉਨ੍ਹਾ ਗੇਟ ਦੇ ਬਾਹਰ ਆਪਣਾ ਪਛਾਣ ਪੱਤਰ ਦਿਖਾਇਆ ਤੇ ਕਿਹਾ ਕਿ ਉਹ ਕਾਊਂਟਿੰਗ ਏਜੰਟ ਵਜੋਂ ਅੰਦਰ ਜਾਣਾ ਚਾਹੁੰਦੇ ਹਨ, ਵਿਧਾਇਕ ਵਜੋਂ ਨਹੀਂ। ਉਨ੍ਹਾ ਇਲਜ਼ਾਮ ਲਾਇਆ ਕਿ ਡੀ ਐੱਸ ਪੀ ਨੇ ਮੇਰੇ ਨਾਲ ਦੁਰਵਿਹਾਰ ਕੀਤਾ। ਵਿਧਾਇਕ ਕੋਟਲੀ ਤਿੰਨ ਵਾਰ ਅੰਦਰ ਗਏ ਤੇ ਉਨ੍ਹਾ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ’ਤੇ ਸਹਾਇਕ ਕਮਿਸ਼ਨਰ ਗੁਰਸਿਮਰਨਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਵਿਧਾਇਕ ਕੋਟਲੀ ਨਹੀਂ ਜਾ ਸਕਦੇ, ਹਰੇਕ ਪਾਰਟੀ ਦੇ ਪੋਲਿੰਗ ਏਜੰਟ ਪਹਿਲਾਂ ਹੀ ਗਿਣਤੀ ਕੇਂਦਰ ਦੇ ਅੰਦਰ ਮੌਜੂਦ ਹਨ।